Radio Haanji Podcast
“ਸ਼ਹੀਦ ਕੀ ਜੋ ਮੌਤ ਹੈ, ਵਹ ਕੌਮ ਕੀ ਹਯਾਤ ਹੈ।” ਰੇਡੀਓ ਹਾਂਜੀ ਦੀ ਇਸ ਵਿਸ਼ੇਸ਼ ਪੇਸ਼ਕਾਰੀ ਵਿੱਚ ਦੀਦਾਰ ਸਿੰਘ ਜੀ ਦੀ ਆਵਾਜ਼ ਰਾਹੀਂ ਸਰਵਣ ਕਰੋ ਸ਼ਹੀਦਾਂ ਦੇ ਸਰਤਾਜ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਹਾਦਤ ਦਿਵਸ ਦਾ ਪੂਰਾ ਇਤਿਹਾਸ। ਇਸ ਪੋਡਕਾਸਟ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸਥਾਪਨਾ, ਪ੍ਰਿਥੀ ਚੰਦ ਅਤੇ ਚੰਦੂ ਵੱਲੋਂ ਕੀਤੀ ਗਈ ਘਰੇਲੂ ਤੇ ਰਾਜਨੀਤਿਕ ਈਰਖਾ, ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਅਤੇ ਲਾਹੌਰ ਵਿਖੇ ਗੁਰੂ ਸਾਹਿਬ ਨੂੰ 'ਯਾਸਾ ਕਾਨੂੰਨ' ਤਹਿਤ ਦਿੱਤੇ ਗਏ ਅਸਹਿ ਤਸੀਹਿਆਂ ਦਾ ਦਿਲ-ਕੰਬਾਊ ਅਤੇ ਭਾਵਨਾਤਮਕ ਸੱਚ ਬਿਆਨ ਕੀਤਾ ਗਿਆ ਹੈ। ਇਹ ਸ਼ਹਾਦਤ ਸਿੱਖ ਇਤਿਹਾਸ ਦਾ ਉਹ ਮੋੜ ਸੀ ਜਿਸ ਨੇ ਮੀਰੀ-ਪੀਰੀ ਦੇ ਸੰਕਲਪ ਨੂੰ ਜਨਮ ਦਿੱਤਾ। ਇਤਿਹਾਸ ਦੀ ਇਸ ਅਨਮੋਲ ਦਾਸਤਾਨ ਨੂੰ ਸੁਣਨ ਲਈ ਅੱਜ ਹੀ ਪੋਡਕਾਸਟ ਨਾਲ ਜੁੜੋ।
999 episodes
Comments
0Be the first to comment
Sign up now and become a member of the Radio Haanji Podcast community!