Sikh Pakh Podcast

Sikh Pakh Podcast

Podcast de Sikh Pakh

Disfruta 30 días gratis

4,99 € / mes después de la prueba.Cancela cuando quieras.

Prueba gratis
Phone screen with podimo app open surrounded by emojis

Más de 1 millón de oyentes

Podimo te va a encantar, y no sólo a ti

Valorado con 4,7 en la App Store

Acerca de Sikh Pakh Podcast

SikhPakh.Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.

Todos los episodios

100 episodios
episode ਸੱਚ ਦੇ ਦੀਵੇ ਦੀ ਲੋਅ ਦਾ ਇਕ ਹੋਰ ਲਿਸ਼ਕਾਰਾ artwork
ਸੱਚ ਦੇ ਦੀਵੇ ਦੀ ਲੋਅ ਦਾ ਇਕ ਹੋਰ ਲਿਸ਼ਕਾਰਾ

ਅਮਰੀਕਾ ਦੇ ਫਰੈਜ਼ਨੋ ਸ਼ਹਿਰ ਵਿੱਚ ਸਕੂਲ ਦਾ ਨਾਮ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਸਾਲ 2009 ਵਿੱਚ ਅਗਸਤ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦਿਆਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੇਵਾ ਕਰਦਿਆਂ ਅਸੀਂ ਕੁਝ ਨੌਜਵਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਜਾਨਣ ਲਈ ਉਹਨਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਭਾਈ ਖਾਲੜਾ ਦੇ ਮਾਤਾ ਜੀ ਬੀਬੀ ਮੁਖਤਿਆਰ ਕੌਰ ਜੀ ਅਤੇ ਪਿਤਾ ਜੀ ਬਾਪੂ ਕਰਤਾਰ ਸਿੰਘ ਨੂੰ ਮਿਲੇ ਸਾਂ। ਫਿਰ ਅੰਮ੍ਰਿਤਸਰ ਵਿਖੇ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਵੀ ਮੁਲਾਕਾਤ ਹੋਈ ਸੀ। Shaheed Jaswant Singh Khalra [https://sikhpakh.com/wp-content/uploads/2022/09/JASWANT-ASINGH-KHALRA.jpg]ਸ਼ਹੀਦ ਜਸਵੰਤ ਸਿੰਘ ਖਾਲੜਾ ਉਸ ਵੇਲੇ ਭਾਈ ਖਾਲੜਾ ਦੇ ਮਾਤਾ ਪਿਤਾ ਜੀ ਨਾਲ ਹੋਈ ਗੱਲਬਾਤ ਦੀ ਵਿਖਤ (ਵੀਡੀਓ) ਭਰੀ ਸੀ ਅਤੇ ਇਸ ਸਾਰੀ ਗੱਲਬਾਤ ਉੱਤੇ ਅਧਾਰਤ ਇੱਕ ਲਿਖਤ “ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ” ਮਾਸਿਕ ਰਸਾਲੇ ਸਿੱਖ ਸ਼ਹਾਦਤ ਲਈ ਲਿਖੀ ਸੀ। ⇒ ਲਿਖਤ ਪੜ੍ਹੋ — ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ [https://sikhpakh.com/article-by-parmjeet-singh-gazi-4/] ਇਸ ਤੋਂ ਪਹਿਲਾਂ ਕਿ ਲਿਖਤ ਸਿੱਖ ਸ਼ਹਾਦਤ ਵਿੱਚ ਛਾਪਦੀ ਅਗਸਤ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਡੇਰਾ ਸਿਰਸਾ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਭਾਈ ਦਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਅਦਾਰਾ ਸਿੱਖ ਸ਼ਹਾਦਤ ਖਿਲਾਫ ਜਬਰ ਦੀ ਮੁਹਿੰਮ ਵਿੱਢ ਲਈ ਗਈ ਜਿਸ ਦੌਰਾਨ ਕਈ ਗ੍ਰਿਫਤਾਰੀਆਂ ਅਤੇ ਯੂਆਪਾ ਵਰਗੇ ਕਾਲੇ ਕਾਨੂੰਨਾਂ ਦੇ ਮੁਕੱਦਮੇਂ ਬਣੇ। father and Mother of Shaheed Jaswant Singh Khalra [https://sikhpakh.com/wp-content/uploads/2025/06/father-and-Mother-of-Shaheed-Jaswant-Singh-Khalra.jpg]ਬਾਪੂ ਕਰਤਾਰ ਸਿੰਘ ਅਤੇ ਬੀਬੀ ਮੁਖਤਿਆਰ ਕੌਰ ਜੀ (ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਮਾਤਾ ਪਿਤਾ ਜੀ) ਸਤੰਬਰ 2009 ਦਾ ਸਿੱਖ ਸ਼ਹਾਦਤ ਦਾ ਅੰਕ ਪੁਲਿਸ ਜਬਰ ਕਾਰਨ ਛਪ ਨਾ ਸਕਿਆ ਪਰ ਉਸ ਦੀ ਬਿਜਲਈ ਨਕਲ (ਪੀ. ਡੀ. ਐੱਫ) ਬਿਜਾਲ (ਇੰਟਰਨੈਟ) ਉੱਪਰ ਪਾ ਦਿੱਤੀ ਸੀ। ਕੁਝ ਸਮੇਂ ਬਾਅਦ ਸਾਲ ੨੦੧੦ ਵਿਚ ਕਿਸੇ ਮਹੀਨੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਫੋਨ ਆਇਆ ਕਿ ਤੁਸੀਂ ਜੋ ਮਾਤਾ-ਬਾਪੂ ਜੀ ਦੀ ਵਿਖਤ (ਵੀਡਿਓ) ਭਰੀ ਸੀ ਕੀ ਉਹ ਤੁਹਾਡੇ ਕੋਲ ਹੈ? ਕਿਉਂਕਿ ਉਦੋਂ ਤੱਕ ਮਾਤਾ ਜੀ ਅਤੇ ਬਾਪੂ ਜੀ ਅਕਾਲ ਚਲਾਣਾ ਕਰ ਚੁੱਕੇ ਸਨ। BiBi Parmjeet Kaur Khalra [https://sikhpakh.com/wp-content/uploads/2025/06/BiBi-Parmjeet-Kaur-Khalra.jpg]ਬੀਬੀ ਪਰਮਜੀਤ ਕੌਰ ਖਾਲੜਾ ਬੀਬੀ ਜੀ ਨੇ ਕਿਹਾ ਕਿ ਭਾਈ ਖਾਲੜਾ ਦੇ ਮਾਤਾ ਪਿਤਾ ਨਾਲ ਭਰੀ ਗਈ ਇਹ ਇੱਕੋ ਇੱਕ ਗੱਲਬਾਤ ਸੀ। ਪੁਲਿਸ ਜਬਰ ਦੌਰਾਨ ਕੰਪਿਊਟਰਾਂ ਅਤੇ ਲੈਪਟਾਪਾਂ ਦੀ ਹੋਈ ਜ਼ਬਤੀ ਅਤੇ ਚੁੱਕ-ਥੱਲ ਵਿੱਚ ਹੋਰ ਕਈ ਦੁਰਲਭ ਵਿਖਤਾਂ ਨਾਲ ਭਾਈ ਖਾਲੜਾ ਦੇ ਮਾਤਾ-ਪਿਤਾ ਜੀ ਨਾਲ ਹੋਈ ਉਸ ਗੱਲਬਾਤ ਦੀ ਵਿਖਤ ਵੀ ਸਾਡੇ ਹੱਥੋਂ ਜਾਂਦੀ ਰਹੀ। ਸਾਨੂੰ ਉਮੀਦ ਸੀ ਕਿ ਪੁਲਿਸ ਕੋਲ ਗਏ ਮਸੌਦੇ (ਹਾਰਡ ਡਿਸਕਾਂ) ਵਿੱਚ ਉਹ ਵਿਖਤ ਜਰੂਰ ਹੋਵੇਗੀ। ਕਈ ਸਾਲ ਬਾਅਦ ਕੇਸ ਮੁੱਕਣ ਤੇ ਉਹ ਕੇਸ ਸੰਪਤੀ ਸਾਨੂੰ ੨੦੧੬ ਵਿੱਚ ਮਿਲੀ। ਉਸ ਉਪਰ ਕਾਫੀ ਖਰਚ ਕਰਕੇ ਉਸ ਵਿੱਚੋਂ ਡਾਟਾ ਕਢਵਾਉਣ ਦਾ ਯਤਨ ਕੀਤਾ ਗਿਆ। ਹੋਰ ਕੁਝ ਸਮੱਗਰੀ ਤਾਂ ਸਾਡੇ ਹੱਥ ਜਰੂਰ ਲੱਗੀ ਪਰ ਭਾਈ ਖਾਲੜਾ ਦੇ ਮਾਤਾ-ਪਿਤਾ ਜੀ ਵਾਲੀ ਵਿਖਤ ਉਸ ਵਿੱਚ ਨਹੀਂ ਸੀ। ਖੈਰ ਇਹ ਸ਼ਾਇਦ ਇੰਜ ਹੀ ਹੋਣਾ ਸੀ। “ਹਨੇਰੇ ਵਿੱਚ ਚਾਨਣ ਦੀ ਬਾਤ ਪਾਉਣ ਵਾਲਾ ਦੀਪਕ: ਸ਼ਹੀਦ ਜਸਵੰਤ ਸਿੰਘ ਖਾਲੜਾ” ਲਿਖਤ ਦੇ ਰੂਪ ਵਿੱਚ ਸਿੱਖ ਸ਼ਹਾਦਤ ਰਸਾਲੇ ਲਈ ਭਾਈ ਜਸਵੰਤ ਸਿੰਘ ਖਾਲੜਾ ਦੀ ਸੰਖੇਪ ਜਿਹੀ ਜੀਵਨੀ ਲਿਖਣ ਲੱਗਿਆਂ ਡੂੰਘੇ ਰੂਪ ਵਿੱਚ ਇਹ ਮਹਿਸੂਸ ਹੋਇਆ ਸੀ ਕਿ ਉਹਨਾਂ ਦਾ ਜੀਵਨ ਉਸ ਦੀਵੇ ਦੀ ਨਿਆਈ ਸੀ ਜਿਸ ਦਾ ਜ਼ਿਕਰ ਉਨਾਂ ਨੇ ਆਪਣੀ ਇੱਕ ਤਕਰੀਰ ਵਿੱਚ ਕੀਤਾ ਸੀ ਕਿ ਕਿਵੇਂ ਦੂਰ ਕਿਸੇ ਕੁੱਲੀ ਵਿੱਚੋਂ ਉਥੇ ਦੀਵੇ ਨੇ ਹਨੇਰੇ ਨੂੰ ਚੁਣੌਤੀ ਦਿੱਤੀ ਸੀ ਅਤੇ ਧਰਤੀ ਉੱਪਰ ਸੱਚ ਚਾਨਣ ਦੀ ਬਾਤ ਪਾਈ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਜੋ ਕਾਰਜ ਕੀਤਾ ਸੀ ਉਸ ਬਾਰੇ ਬੇਸ਼ੱਕ ਕਿਸੇ ਸਮੇਂ ਇਹ ਮਾਹੌਲ ਬਣਿਆ ਹੋਵੇ ਕਿ ਉਹ ਚਾਨਣ ਛੋਟੀਆਂ ਦਿਸਦੀਆਂ ਵਲਗਣਾਂ ਤੱਕ ਹੀ ਸੀਮਤ ਰਹਿ ਜਾਵੇਗਾ ਪਰ ਹੁਣ ਸਮੇਂ ਦੇ ਆਪਣੀ ਚਾਲੇ ਚੱਲਦਿਆਂ ਉਸ ਚਾਨਣ ਦੀ ਲੋਅ ਦੁਨੀਆਂ ਦੇ ਦੂਰ ਦੁਰਾਡੇ ਕੋਨਿਆਂ ਵਿੱਚ ਵੀ ਰੌਸ਼ਨੀ ਫੈਲਾ ਰਹੀ ਹੈ। Honoring a Human Rights Giant Shaheed Bhai Jaswant Singh Khalra Ji [https://sikhpakh.com/wp-content/uploads/2025/06/Honoring-a-Human-Rights-Giant-Shaheed-Bhai-Jaswant-Singh-Khalra-Ji.jpg]ਅਮਰੀਕਾ ‘ਚ ਸ਼ਹੀਦ ਜਸਵੰਤ ਖਾਲੜਾ ਦੇ ਨਾਮ ‘ਤੇ ਰੱਖਿਆ ਗਿਆ ਸਰਕਾਰੀ ਸਕੂਲ ਦਾ ਨਾਮ ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ਇੱਕ ਮੁੱਢਲੀ ਸਿੱਖਿਆ ਦੇ ਸਕੂਲ ਦਾ ਨਾਮ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਉੱਪਰ ਰੱਖਿਆ ਗਿਆ ਹੈ। ਇਹ ਪਲ ਭਾਈ ਖਾਲੜਾ ਦੇ ਪਰਿਵਾਰ ਦੇ ਨਾਲ-ਨਾਲ ਭਾਈ ਜਸਵੰਤ ਸਿੰਘ ਖਾਲੜਾ ਦੇ ਵਿੱਢੇ ਕਾਰਜ ਨੂੰ ਅੱਗੇ ਵਧਾਉਣ ਵਾਲੇ ਮਨੁੱਖੀ ਹੱਕਾਂ ਦੇ ਕਾਰਕੁਨਾਂ ਅਤੇ ਸਮੂਹ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ। ਅਕਾਲ ਪੁਰਖ ਸੱਚੇ ਪਾਤਸ਼ਾਹ ਸਾਨੂੰ ਸਭਨਾ ਨੂੰ ਆਪਣੇ ਸ਼ਹੀਦਾਂ ਦੀ ਅਜ਼ਮਤ ਦੀ ਬਰਕਤ ਸਾਂਭਣਯੋਗੇ ਬਣਾਵੇ। ਭੁੱਲ ਚੁੱਕ ਦੀ ਖਿਮਾ, ਪਰਮਜੀਤ ਸਿੰਘ ਗਾਜ਼ੀ The post ਸੱਚ ਦੇ ਦੀਵੇ ਦੀ ਲੋਅ ਦਾ ਇਕ ਹੋਰ ਲਿਸ਼ਕਾਰਾ [https://sikhpakh.com/article-by-parmjit-singh-gazi-on-shaheed-jaswant-singh-khalra/] appeared first on Sikh Pakh [https://sikhpakh.com].

28 jun 2025 - 5 min
episode ਦੋ ਸਦੀਆਂ ਦਾ ਅਫ਼ਗਾਨਿਸਤਾਨ: ਸਾਜ਼ਿਸਾਂ, ਹਮਲੇ, ਰਾਜ ਪਲਟਾ ਅਤੇ ਵਿਸ਼ਵ ਤਾਕਤਾਂ ਦੀ ਸ਼ਮੂਲੀਅਤ artwork
ਦੋ ਸਦੀਆਂ ਦਾ ਅਫ਼ਗਾਨਿਸਤਾਨ: ਸਾਜ਼ਿਸਾਂ, ਹਮਲੇ, ਰਾਜ ਪਲਟਾ ਅਤੇ ਵਿਸ਼ਵ ਤਾਕਤਾਂ ਦੀ ਸ਼ਮੂਲੀਅਤ

19ਵੀਂ ਸਦੀ ਤੋਂ ਲੈਕੇ ਅਫ਼ਗਾਨਿਸਤਾਨ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਲਈ ਜੰਗ ਦਾ ਮੈਦਾਨ ਬਣਦਾ ਆਇਆ ਹੈ। ਰੂਸ ਅਤੇ ਬਰਤਾਨੀਆ ਵਿਚਕਾਰ ਜੰਗ ਦਾ ਮੈਦਾਨ ਬਣੇ ਰਹਿਣ ਤੋਂ ਬਾਅਦ ‘ਘਰੇਲੂ ਜੰਗ’ (ਸਿਵਲ ਵਾਰ) ਅਤੇ ਫੇਰ ਰੂਸ ਅਤੇ ਅਮਰੀਕਾ ਵਿਚਕਾਰ ਲੜੀ ਜਾਣ ਵਾਲੀ ‘ਠੰਡੀ ਜੰਗ’ (ਕੋਲਡ ਵਾਰ) ਦਾ ਮੈਦਾਨ ਬਣਿਆ। ਰੂਸ ਅਤੇ ਅਮਰੀਕਾ ਆਪਸ ਵਿੱਚ ਸਿੱਧੇ ਮੁਕਾਬਲੇ ਵਿੱਚ ਨਹੀਂ ਆਏ, ਪਰ ਉਨ੍ਹਾਂ ਨੇ ਆਪਸ ਵਿੱਚ ਅਫਗਾਨਿਸਤਾਨ ਦੇ ਰਾਹੀਂ ਜੰਗ ਲੜਿਆ। ਇਸਤੋਂ ਬਾਅਦ ਵੀ ਲਗਾਤਾਰ ਇਥੇ ਹਲਾਤ ਕਦੇ ਸ਼ਾਂਤੀ ਵਾਲੇ ਨਹੀਂ ਰਹੇ। ਇਨ੍ਹਾਂ ਸਮਿਆਂ ਵਿੱਚ ਵਾਪਰੇ ਕਿਹੜੇ ਵਰਤਾਰਿਆਂ ਨੇ ਅਫ਼ਗਾਨਿਸਤਾਨ ਵਿੱਚ ਜੰਗ ਦੇ ਹਲਾਤ ਬਣਾਈ ਰੱਖੇ, ਇਹ ਲੇਖ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ ਹੈ। 18ਵੀਂ ਸਦੀ ਵਿੱਚ ਅਫਗਾਨਿਸਤਾਨ ਉਪਰ ਦੁਰਾਨੀਆਂ ਦਾ ਰਾਜ ਸੀ। ਦੁਰਾਨੀ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ (ਦੁਰਾਨੀ) ਵਰਗਿਆਂ ਨੇ ਗਵਾਂਢੀ ਮੁਲਕਾਂ ਹਿੰਦੁਸਤਾਨ, ਇਰਾਨ, ਮੱਧ ਏਸ਼ੀਆ ਦੇ ਇਲਾਕਿਆਂ ਨੂੰ ਜਿੱਤ ਕੇ ਅਫ਼ਗਾਨਿਸਤਾਨ ਕਾਇਮ ਕੀਤਾ ਸੀ। ਅਹਿਮਦ ਸ਼ਾਹ ਦੁਰਾਨੀ ਦੀ ਮੌਤ ਦੇ ਬਾਅਦ ਗੱਦੀ ਉਪਰ ਬੈਠਣ ਲਈ ਅਹਿਮਦ ਸ਼ਾਹ ਦੇ ਪੁੱਤਰਾਂ ਵਿਚਕਾਰ ਕਈ ਸਾਲ ਲੜਾਈ ਚੱਲਦੀ ਰਹੀ। 19ਵੀਂ ਸਦੀ ਦੀ ਸ਼ੁਰੂਆਤ ਵਿੱਚ ਪਠਾਣਾਂ ਦਾ ਬਰਕਜ਼ਈ ਖ਼ਾਨਦਾਨ, ਦੁਰਾਨੀ ਖ਼ਾਨਦਾਨ ਨੂੰ ਹਰਾ ਕੇ ਕਾਬੁਲ ਦਾ ਸ਼ਾਹ ਬਣ ਗਿਆ। ਅਫਗਾਨਿਸਤਾਨ ਵਿੱਚ ਸਦੀਆਂ ਤੋਂ ਹੀ ਮੁਸਲਿਮ ਕਬੀਲਿਆਂ ਦਾ ਰਾਜ ਰਿਹਾ ਸੀ। ਤਾਕਤਵਰ ਕਬੀਲੇ ਦੂਸਰੇ ਕਬੀਲਿਆਂ ਨਾਲ ਸਹਿਮਤੀ ਕਰਕੇ ਕਾਬੁਲ ਉਪਰ ਕਾਬਜ਼ ਹੋ ਜਾਂਦੇ ਸਨ, ਜਿਨ੍ਹਾਂ ਨੂੰ ਅਮੀਰ ਆਖਿਆ ਜਾਂਦਾ ਸੀ। ਕਈ ਵਾਰ ਕਬੀਲੇ ਆਪੋ ਵਿਚਲੀ ਖ਼ਾਨਾਜੰਗੀ ਵਿੱਚ ਉਲਝ ਜਾਂਦੇ ਸਨ। ਅਫਗਾਨਿਸਤਾਨ ਦੇ ਇਲਾਕੇ ਵਿਚੋਂ ਅਮੀਰਾਂ ਨੂੰ ਬਹੁਤੀ ਆਮਦਨੀ ਨਾ ਹੋਣ ਕਰਕੇ ਅਮੀਰ ਆਪਣੇ ਲਈ ਵੱਖਰੇ ਤੌਰ ਤੇ ਫੌਜ ਦਾ ਇੰਤਜ਼ਾਮ ਨਹੀਂ ਕਰ ਸਕਦੇ ਸਨ, ਸਗੋਂ ਉਨ੍ਹਾਂ ਦੀ ਫੌਜ ਦਾ ਵੱਡਾ ਹਿੱਸਾ ਕਬੀਲਿਆਂ ਦੇ ਸਰਦਾਰਾਂ ਵਲੋਂ ਭੇਜੇ ਗਏ ਲੜਾਕੇ ਨੌਜਵਾਨ ਹੀ ਹੁੰਦੇ ਸਨ। ਹਰ ਕਬੀਲੇ ਵਿੱਚ ਹਥਿਆਰਬੰਦ ਸਿਪਾਹੀਆਂ ਦਾ ਦਲ ਹੁੰਦਾ ਸੀ, ਜਿਸਨੂੰ ਅਮੀਰਾਂ ਦੀ ਤਰਫੋਂ ਲੜਨ ਤੇ ਆਮਦਨੀ ਪ੍ਰਾਪਤੀ ਹੁੰਦੀ ਸੀ। ਵੱਡੇ ਰੂਪ ਵਿੱਚ ਇਹ ਕਬੀਲੇ ਪਠਾਣ, ਹਜ਼ਾਰਾ, ਬਲੋਚ, ਤਜ਼ਾਕ, ਉਜ਼ਬੇਕ ਅਤੇ ਤੁਰਕਾਂ ਦੇ ਸਨ। Ahmed shah Durrani [https://sikhpakh.com/wp-content/uploads/2025/04/Ahmed-shah-Durrani.jpg]ਅਹਿਮਦ ਸ਼ਾਹ ਦੁਰਾਨੀ 19ਵੀਂ ਸਦੀ ਵਿੱਚ ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਰੂਸ ਦੀ ਜ਼ਾਰਸ਼ਾਹੀ (ਰਾਜਾਸ਼ਾਹੀ) ਅਤੇ ਅੰਗਰੇਜ਼ੀ (ਬਰਤਾਨੀਆ) ਸਾਮਰਾਜ ਵਿਚਕਾਰ ਦੁਨੀਆਂ ਦੇ ਵੱਡੇ ਹਿੱਸੇ ਉਪਰ ਕਬਜ਼ੇ ਨੂੰ ਲੈਕੇ ਖਿੱਚੋਤਾਣ ਚੱਲ ਰਹੀ ਸੀ। ਰੂਸ ਦਾ ਬਾਦਸ਼ਾਹ ਉਤਰ ਤੋਂ ਦੱਖਣ ਵੱਲ ਨੂੰ ਵਧਦਾ ਹੋਇਆ ਮੱਧ ਏਸ਼ੀਆ (ਅਜੋਕੇ ਕਜ਼ਾਕਿਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤੁਰਕਮੇਨਿਸਤਾਨ, ਤਾਜਿਕਸਤਾਨ) ਅਤੇ ਅਫ਼ਗਾਨਿਸਤਾਨ ਦੇ ਇਲਾਕੇ ਵੱਲ ਨੂੰ ਆ ਰਿਹਾ ਸੀ। ਅੰਗਰੇਜ਼ ਹਕੂਮਤ ਨੇ ਰੂਸ ਨੂੰ ਅੱਗੇ ਦੱਖਣ ਵੱਲ ਵਧਣ ਅਤੇ ਹਿੰਦੁਸਤਾਨ ਦੇ ਵਿਸ਼ਾਲ ਖਿੱਤੇ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਹੁਤ ਸਾਰੀਆਂ ਫ਼ੌਜੀ ਅਤੇ ਕੂਟਨੀਤੀ ਕੋਸ਼ਿਸ਼ਾਂ ਕੀਤੀਆਂ। ਹਿੰਦੁਸਤਾਨ ਦਾ ਇਲਾਕਾ ਜਿਸ ਵਿੱਚ ਅੰਗਰੇਜ਼ ਰਾਜ ਕਰ ਰਹੇ ਸਨ, ਇਸ ਗੱਲ ਤੋਂ ਭਲੀ ਭਾਂਤ ਜਾਣੂ ਸਨ ਕਿ ਇਤਿਹਾਸ ਵਿੱਚ ਸਦੀਆਂ ਤੋਂ ਹਮਲਾਵਰ ਅਤੇ ਹਕੂਮਤਾਂ ਹਿੰਦੁਸਤਾਨ ਉਪਰ ਕਬਜ਼ੇ ਨੂੰ ਲੈਕੇ ਵਧਦੀਆਂ ਆਈਆਂ ਅਤੇ ਸਦਾ ਉਨ੍ਹਾਂ ਦਾ ਰਸਤਾ ਅਫਗ਼ਾਨਿਸਤਾਨ ਵਿਚੋਂ ਦੀ ਹੋਕੇ ਦਰਾ ਖ਼ੈਬਰ ਦੇ ਰਸਤੇ ਪੰਜਾਬ ਰਿਹਾ ਹੈ। ਅੰਗਰੇਜ਼, ਰੂਸ ਨੂੰ ਮੱਧ ਏਸ਼ੀਆ ਵੱਲ ਵਧਦਾ ਵੇਖ ਰਹੇ ਸਨ ਕਿ ਅਫ਼ਗਾਨਿਸਤਾਨ ਤੋਂ ਰੂਸ, ਹਿੰਦੁਸਤਾਨ ਵੱਲ ਹਮਲਾ ਕਰਕੇ ਅੰਗਰੇਜ਼ੀ ਹਕੂਮਤ ਨੂੰ ਕਿਸੇ ਵੀ ਵੇਲੇ ਵੱਡਾ ਝਟਕਾ ਦੇ ਸਕਦਾ ਹੈ। ਰੂਸ ਦੀ ਫੌਜ ਦੀ ਥੋੜ੍ਹੀ ਜਿਹੀ ਕੋਸ਼ਿਸ ਹੀ ਹਿੰਦੁਸਤਾਨ ਵਿਚੋਂ ਅੰਗਰੇਜ਼ਾਂ ਨੂੰ ਬਾਹਰ ਕਰਕੇ ਆਪਣੀ ਸਲਤਨਤ ਵਿੱਚ ਮਿਲਾ ਸਕਦੀ ਸੀ ਜਾਂ ਦੋਵੇਂ ਸਾਮਰਾਜਾਂ ਦੀ ਆਪਸੀ ਲੜਾਈ ਸਮੇਂ ਰੂਸ ਅਫ਼ਗਾਨਿਸਤਾਨ ਵਿੱਚ ਪੱਕਾ ਮੋਰਚਾ ਬਣਾਕੇ ਓਥੋਂ ਲਗਾਤਾਰ ਅੰਗਰੇਜ਼ ਹਕੂਮਤ ਉਪਰ ਹਮਲੇ ਜਾਰੀ ਰੱਖ ਸਕਦਾ ਸੀ। ਅਫਗਾਨਿਸਤਾਨ ਦੇ ਕਬੀਲੇ ਆਪਸੀ ਏਕਤਾ ਦੀ ਘਾਟ ਕਰਕੇ ਰੂਸ ਨੂੰ ਓਥੇ ਕਾਬਜ਼ ਹੋਣ ਤੋਂ ਰੋਕ ਨਹੀਂ ਸਕਦੇ ਸਨ। ਅੰਗਰੇਜ਼ੀ ਹਕੂਮਤ ਆਪਸੀ ਖਾਨਾਜੰਗੀ ਵਿੱਚ ਉਲਝ ਰਹੇ ਅਫ਼ਗ਼ਾਨ ਕਬੀਲਿਆਂ ਦੀ ਤਾਕਤ ਤੋਂ ਭੈਭੀਤ ਨਹੀਂ ਸੀ, ਬਲਕਿ ਰੂਸ ਦੀ ਵੱਡੀ ਫ਼ੌਜੀ ਤਾਕਤ ਤੋਂ ਭੈਭੀਤ ਸੀ, ਜੋਕਿ ਹੌਲੀ ਹੌਲੀ ਅਫਗਾਨਿਸਤਾਨ ਵੱਲ ਵੱਧ ਰਿਹਾ ਸੀ। ਅਫ਼ਗਾਨਿਸਤਾਨ ਨੂੰ ਰੂਸ ਦੇ ਕਿਸੇ ਵੀ ਪ੍ਰਭਾਵ ਹੇਠ ਆਉਣ ਤੋਂ ਰੋਕਣ ਲਈ ਅੰਗਰੇਜ਼ ਹਕੂਮਤ ਨੇ ਓਥੇ ਲਗਾਤਾਰ ਫ਼ੌਜੀ ਅਤੇ ਕੂਟਨੀਤਕ ਦਖ਼ਲਅੰਦਾਜ਼ੀ ਬਰਕਰਾਰ ਰੱਖੀ। ਅੰਗਰੇਜ਼ੀ ਹਕੂਮਤ ਵੀ ਹਿੰਦੁਸਤਾਨ ਤੋਂ ਹੌਲੀ ਹੌਲੀ ਪੰਜਾਬ, ਸਿੰਧ ਅਤੇ ਕਸ਼ਮੀਰ ਦੀਆਂ ਸਰਕਾਰਾਂ ਨਾਲ ਦੋਸਤਾਨਾ ਸਬੰਧ ਕਾਇਮ ਕਰਕੇ ਅਫ਼ਗਾਨਿਸਤਾਨ ਵੱਲ ਵਧਦੀ ਆ ਰਹੀ ਸੀ। ਅੰਗਰੇਜ਼ਾਂ ਦੇ ਵਧਦੇ ਕਦਮਾਂ ਨੂੰ ਰੂਸ ਵੀ ਸ਼ੱਕੀ ਨਜ਼ਰ ਨਾਲ ਵੇਖਦਾ ਸੀ ਅਤੇ ਅੰਗਰੇਜ਼ਾਂ ਨੂੰ ਮੱਧ ਏਸ਼ੀਆ ਵਿੱਚ ਵਪਾਰ ਅਤੇ ਫ਼ੌਜੀ ਦਖ਼ਲਅੰਦਾਜ਼ੀ ਦੇ ਪੱਖ ਤੋਂ ਆਪਣੇ ਲਈ ਚੰਗਾ ਨਹੀਂ ਮੰਨ ਰਿਹਾ ਸੀ। ਦੁਨੀਆਂ ਉਪਰ ਸਰਦਾਰੀ ਦੀ ਲੜਾਈ ਵਿੱਚ ਰੂਸ ਅਤੇ ਅੰਗਰੇਜ਼ੀ ਹਕੂਮਤ ਬਹੁਤ ਵਾਰ ਛੋਟੀਆਂ ਵੱਡੀਆਂ ਘਟਨਾਵਾਂ ਵਿੱਚ ਉਲਝੀ, ਪਰ ਸਿੱਧੇ ਤੌਰ ਤੇ ਇੱਕ ਦੂਜੇ ਦੇ ਵਿਰੁੱਧ ਜੰਗ ਵਿੱਚ ਨਹੀਂ ਉੱਤਰੀ। ਇਨ੍ਹਾਂ ਕੂਟਨੀਤੀਆਂ ਅਤੇ ਘਟਨਾਵਾਂ ਦੇ ਦੌਰ ਨੂੰ ਅੰਗਰੇਜ਼ਾਂ ਨੇ ‘ਵੱਡੀ ਖੇਡ’ (ਗ੍ਰੇਟ ਗੇਮ) ਅਤੇ ਰੂਸ ਵਲੋਂ ‘ਪਰਛਾਵਿਆਂ ਦੀ ਖੇਡ’ (ਟੂਰਨਾਮੈਂਟ ਆਫ ਸ਼ੈਡੋ) ਆਖਿਆ ਗਿਆ।  ਦੁਰਾਨੀਆਂ ਦੇ ਪੰਜਾਬ ਉੱਪਰ ਵਾਰ ਵਾਰ ਹਮਲੇ ਅਤੇ ਅਫ਼ਗਾਨਿਸਤਾਨ ਦੀਆਂ ਹੱਦਾਂ ਪੰਜਾਬ ਨਾਲ ਜੋੜਨ ਦੀਆਂ ਕੋਸ਼ਿਸਾਂ ਵਿੱਚ ਮੁਗਲ ਸਲਤਨਤ ਦੇ ਸੂਬੇ ਤਬਾਹ ਹੋ ਗਏ ਸਨ, ਪਰ ਸਿੱਖ ਤਾਕਤਵਰ ਹੋ ਗਏ ਸਨ। ਸਿੱਖ-ਅਫ਼ਗ਼ਾਨ ਲੜਾਈਆਂ ਵਿਚ ਅਫ਼ਗਾਨ ਹਾਰਦੇ ਰਹੇ ਅਤੇ ਪਿੱਛੇ ਹਟਦੇ ਗਏ, ਪਰ ਸਿੱਖ ਅਫਗਾਨਿਤਾਨ ਦੀ ਸਰਹੱਦ ਤੱਕ ਪਹੁੰਚਣ ਲੱਗ ਪਏ ਸਨ। ਮੁਸਲਿਮ ਕਬੀਲਿਆਂ ਦੇ ਸਦੀਆਂ ਦੇ ਕਬਜ਼ੇ ਵਿੱਚ ਰਹੀ ਅਤੇ ਕਾਬੁਲ ਦੇ ਅਮੀਰਾਂ ਦੀ ਸਲਤਨਤ ਦਾ ਖਾਸ ਹਿੱਸਾ ਪੇਸ਼ਾਵਰ ਦੀ ਘਾਟੀ ਮਹਾਰਾਜਾ ਰਣਜੀਤ ਸਿੰਘ ਨੇ ਨੌਸ਼ਹਿਰੇ ਦੀ ਜੰਗ ਵਿਚ ਅਫਗਾਨਾਂ ਤੋਂ ਖੋਹ ਲਈ। ਇਹ ਪੇਸ਼ਾਵਰ ਦੀ ਘਾਟੀ ਜਿਸਦੀ ਬਹੁਤੀ ਵਸੋਂ ਉਸ ਵੇਲੇ ਅਤੇ ਅੱਜ ਵੀ ਪਠਾਣ ਹੈ, ਅਫ਼ਗ਼ਾਨ ਅਮੀਰਾਂ ਨੇ ਕਈ ਵਾਰ ਆਪਣੇ ਪ੍ਰਬੰਧ ਹੇਠ ਲੈਣ ਦੀ ਕੋਸ਼ਿਸ ਕੀਤੀ। ਪਰ ਅੱਜ ਤੱਕ ਇਹ ਘਾਟੀ ਕਾਬੁਲ ਦੇ ਪ੍ਰਬੰਧ ਹੇਠ ਨਹੀਂ ਆ ਸਕੀ। ਸਿੱਖ ਜਰਨੈਲ ਹਰੀ ਸਿੰਘ ਨਲੂਆ ਨੇ ਜਮਰੌਦ ਨਾਮ ਦੇ ਇੱਕ ਪਿੰਡ ਵਿੱਚ ਅਫ਼ਗਾਨਿਸਤਾਨ ਵੱਲ ਤੋਂ ਹੋਣ ਵਾਲੇ ਕਿਸੇ ਵੀ ਹਮਲੇ ਨੂੰ ਰੋਕਣ ਦੇ ਮਕਸਦ ਨਾਲ ਇੱਕ ਕਿਲਾ ਬਣਾ ਕੇ ਪੱਕੀ ਫੌਜ ਬਿਠਾ ਦਿੱਤੀ ਸੀ। ਕਾਬਲ ਦੇ ਅਮੀਰ ਦੋਸਤ ਮੁਹੰਮਦ ਖਾਂ ਨੇ ਪੇਸ਼ਾਵਰ ਦੀ ਘਾਟੀ ਨੂੰ ਓਥੋਂ ਦੇ ਕਬੀਲਿਆਂ ਦੀ ਮਦਦ ਨਾਲ ਜਹਾਦ ਦਾ ਨਾਅਰਾ ਦੇਕੇ ਦੁਬਾਰਾ ਕਬਜ਼ੇ ਹੇਠ ਲੈਣ ਦੀ ਕੋਸ਼ਿਸ ਕੀਤੀ ਸੀ, ਜਿਸ ਵਿੱਚ ਉਹ ਅਸਫਲ ਰਹੇ ਸਨ, ਪਰ ਜਰਨੈਲ ਹਰੀ ਸਿੰਘ ਨਲੂਆ ਸਖ਼ਤ ਜ਼ਖਮੀ ਹੋਕੇ ਸ਼ਹੀਦੀ ਪ੍ਰਾਪਤ ਕਰ ਗਏ ਸਨ। ਸਿੱਖ ਰਾਜ ਦੇ ਖਤਮ ਹੋਣ ਤੋਂ ਬਾਅਦ ਇਹ ਸਾਰਾ ਇਲਾਕਾ ਅੰਗਰੇਜ਼ਾਂ ਦੇ ਪ੍ਰਬੰਧ ਹੇਠ ਆ ਗਿਆ।  Jamrud-Fort [https://sikhpakh.com/wp-content/uploads/2025/04/Jamrud-Fort.jpg]ਜਮਰੌਦ ਦਾ ਕਿਲ੍ਹਾ ਯੂਰਪ ਤੋਂ ਕਈ ਆਦਮੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਸਨ, ਕੁਝ ਫੌਜ ਦੀਆਂ ਵੱਡੀਆਂ ਪਦਵੀਆਂ ਉਪਰ ਵੀ ਤਾਇਨਾਤ ਸਨ। ਇਸੇ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਰੂਸ ਅਤੇ ਫਰਾਂਸ ਜਰਨਲ ਨੈਪੋਲੀਅਨ ਬੋਨਾਪਾਰਟ ਦੀ ਵਧ ਰਹੀ ਤਾਕਤ ਅਤੇ ਦੋਵਾਂ ਤਾਕਤਾਂ ਦੇ ਅਫ਼ਗਾਨਿਸਤਾਨ ਵੱਲ ਵਧਣ ਦਾ ਪਤਾ ਲੱਗਾ ਹੋਵੇਗਾ। ਰੂਸ ਦਾ ਹੇਠਾਂ ਨੂੰ ਵਧਣਾ, ਇਹ ਵੀ ਇੱਕ ਕਾਰਨ ਹੋਵੇਗਾ ਕਿ ਅੰਗਰੇਜ਼ਾਂ ਵਲੋਂ ਸਮਝੌਤੇ ਦੀ ਪੇਸ਼ਕਸ ਆਉਣ ਤੇ ਉਨ੍ਹਾਂ ਸੰਧੀ ਕਰ ਲਈ। ਭਾਵੇਂ ਕਿ ਇਸ ਸੰਧੀ ਦਾ ਪੰਥ ਅੰਦਰੋਂ ਵੀ ਵਿਰੋਧ ਹੋਇਆ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਇਸ ਸੰਧੀ ਦੇ ਬਰਖਿਲਾਫ਼ ਜਾਣ ਅਤੇ ਮਹਾਰਾਜਾ ਲਾਹੌਰ ਨਾਲ ਨਰਾਜ਼ ਹੋਣ ਦੀ ਗੱਲ ਇਤਿਹਾਸ ਵਿੱਚ ਆਉਂਦੀ ਹੈ। ਅੰਗਰੇਜ਼ਾਂ ਨਾਲ ਸੰਧੀ ਨੇ ਮਹਾਰਾਜਾ ਲਾਹੌਰ ਨੂੰ ਮਾਲਵੇ ਦਾ ਸਤਲੁਜ ਤੋਂ ਯਮੁਨਾ ਦੇ ਵਿਚਕਾਰਲਾ ਇਲਾਕਾ ਆਪਣੇ ਰਾਜ ਹੇਠ ਕਰਨ ਤੋਂ ਰੋਕ ਦਿੱਤਾ ਸੀ ਅਤੇ ਅੰਗਰੇਜ਼ੀ ਹਕੂਮਤ ਨੇ ਪੰਜਾਬ ਨੂੰ ਰੂਸ ਦੇ ਹਮਲੇ ਦੀ ਸੂਰਤ ਵਿੱਚ ਬਫ਼ਰ ਸਟੇਟ ਮੰਨ ਲਿਆ ਸੀ, ਜਿਸਨੂੰ ਕਿ ਬਾਹਰੋਂ ਹਮਲੇ ਦੀ ਸੂਰਤ ਵਿੱਚ ਅੰਗਰੇਜ਼ਾਂ ਵਲੋਂ ਫ਼ੌਜੀ ਮਦਦ ਮੁਹਈਆ ਕਰਵਾਈ ਜਾਣੀ ਸੀ। ਯੂਰਪੀਅਨ ਤਾਕਤਾਂ ਦੇ ਮੁਕਾਬਲੇ ਲੜਾਈ ਦੇ ਸਮਰੱਥ ਬਣਨ ਅਤੇ ਫੌਜ ਨੂੰ ਆਧੁਨਿਕ ਬਣਾਉਣ ਦੇ ਮਕਸਦ ਨਾਲ ਮਹਾਰਾਜਾ ਲਾ ਵਿੱਚ ਇੱਕ ਟੁਕੜੀ ਵੀ ਕਾਇਮ ਕੀਤੀ ਸੀ।  Napoleon-Bonaparte [https://sikhpakh.com/wp-content/uploads/2025/04/Napoleon-Bonaparte.jpg]ਫਰਾਂਸੀਸੀ ਜਰਨੈਲ: ਨੈਪੋਲੀਅਨ ਬੋਨਾਪਾਰਟ ਅਫ਼ਗਾਨਿਸਤਾਨ ਅਮੀਰ ਦੋਸਤ ਮੁਹੰਮਦ ਖਾਂ ਦੇ ਕਾਫੀ ਇਲਾਕੇ ਖਾਲਸਾ ਰਾਜ ਵਿੱਚ ਆ ਗਏ ਸਨ। ਰੂਸ ਅਤੇ ਹਿੰਦੁਸਤਾਨ ਵਿੱਚਲੀ ਅੰਗਰੇਜ਼ੀ ਸਾਮਰਾਜ ਦੀ ਤਾਕਤ ਵਿਚਕਾਰ ਉਸਨੇ ਅਫ਼ਗਾਨਿਸਤਾਨ ਦੇ ਬਫਰ ਸਟੇਟ ਵਜੋਂ ਕੰਮ ਕਰਨ ਦੀ ਸੰਭਾਵਨਾ ਵੇਖੀ ਅਤੇ ਦੋਵਾਂ ਤਾਕਤਾਂ ਨਾਲ ਤੋਲਵੇਂ ਸਬੰਧ ਕਾਇਮ ਕਰਕੇ ਆਪਣੇ ਲਈ ਲਾਹੇਵੰਦ ਸੌਦੇ ਦੀ ਤਾਕ ਰੱਖੀ। ਅੰਗਰੇਜ਼ਾਂ ਨਾਲ ਸੰਧੀ ਕਰਨ ਨੂੰ ਉਹ ਇਸ ਗੱਲ ਤੇ ਰਾਜ਼ੀ ਹੋਇਆ ਕਿ ਅੰਗਰੇਜ਼, ਅਫਗਾਨਿਸਤਾਨ ਦਾ ਸਿੱਖ ਰਾਜ ਕੋਲ ਖੁੱਸਿਆ ਹੋਇਆ ਇਲਾਕਾ ਵਾਪਸ ਕਰਵਾ ਦੇਣ, ਉਸਦੀ ਮਹਾਰਾਜਾ ਲਹੌਰ ਨਾਲ ਸੁਲ੍ਹਾ ਕਰਵਾ ਦੇਣ ਅਤੇ ਮਹਾਰਾਜੇ ਨੂੰ ਪੱਛਮ ਵੱਲ ਹੋਰ ਵਧਣ ਤੋਂ ਰੋਕ ਦੇਣ। ਅੰਗਰੇਜ਼ਾਂ ਨੇ ਦੋਸਤ ਨੂੰ ਇਸ ਗੱਲ ਲਈ ਰਜ਼ਾਮੰਦ ਕਰਨਾ ਚਾਹਿਆ ਕਿ ਉਹ ਪੇਸ਼ਾਵਰ ਉਪਰੋਂ ਅਪਣਾ ਦਾਅਵਾ ਛੱਡ ਦੇਵੇ ਅਤੇ ਰੂਸ ਬਾਦਸ਼ਾਹ ਦੇ ਸਫੀਰਾਂ ਨਾਲ ਕੋਈ ਗੱਲਬਾਤ ਨਾ ਰੱਖੇ। ਬਦਲੇ ਵਿੱਚ ਅੰਗਰੇਜ਼, ਮਹਾਰਾਜਾ ਲਹੌਰ ਨੂੰ ਪੱਛਮ ਵੱਲ ਹੋਰ ਵਧਣ ਤੋਂ ਰੋਕ ਦੇਣਗੇ। ਦੋਸਤ ਮੁਹੰਮਦ ਦੇ ਲਿਖਤੀ ਇਕਰਾਰਨਾਮਾ ਮੰਗਣ ਦੀ ਸੂਰਤ ਵਿੱਚ ਅੰਗਰੇਜ਼ਾਂ ਨੇ ਇਹ ਲਿਖਤੀ ਕਰਨ ਤੋਂ ਇਨਕਾਰ ਕਰ ਦਿੱਤਾ। ਦੋਸਤ ਨੇ ਅੰਗਰੇਜ਼ਾਂ ਉਪਰ ਦਬਾਅ ਬਣਾਉਣ ਲਈ ਰੂਸੀ ਵਫਦ ਨਾਲ ਗੱਲਬਾਤ ਵੀ ਸ਼ੁਰੂ ਕਰ ਲਈ ਸੀ, ਦੋਸਤ ਰੂਸ ਦੀ ਮਦਦ ਨਾਲ ਮਹਾਰਾਜਾ ਲਹੌਰ ਨਾਲ ਜੰਗ ਕਰਕੇ ਆਪਣੇ ਇਲਾਕੇ ਵਾਪਸ ਲੈਣਾ ਚਾਹੁੰਦਾ ਸੀ ਅਤੇ ਬਦਲੇ ਵਿੱਚ ਰੂਸ ਦੀਆਂ ਫ਼ੌਜਾਂ ਨੂੰ ਅਫ਼ਗਾਨਿਸਤਾਨ ਵਿਚੋਂ ਲਾਂਘਾਂ ਦੇ ਸਕਦਾ ਸੀ। ਰੂਸ ਨਾਲ ਦੋਸਤ ਦੀ ਇਹ ਗੱਲਬਾਤ ਸਿਰੇ ਨਾ ਚੜ੍ਹ ਸਕੀ ਅਤੇ ਅੰਗਰੇਜ਼ਾਂ ਨੇ ਵੀ ਦੋਸਤ ਨੂੰ ਸੰਧੀ ਕਰਨ ਦੇ ਯੋਗ ਨਾ ਸਮਝਿਆ। ਦੋਸਤ ਮੁਹੰਮਦ ਨਾਲ ਗੱਲਬਾਤ ਟੁੱਟਣ ਤੇ ਅੰਗਰੇਜ਼ਾਂ ਨੇ ਆਪਣੀ ਪਸੰਦ ਦਾ ਅਮੀਰ ਕਾਬਲ ਵਿੱਚ ਗੱਦੀ ਉਪਰ ਬਿਠਾਉਣ ਦੀ ਗੱਲ ਸੋਚੀ। ਦੁਰਾਨੀ ਖਾਨਦਾਨ ਦਾ ਅਮੀਰ ਸ਼ਾਹ ਸੁਜਾਅ ਖੁਦ ਨੂੰ ਗੱਦੀ ਉਪਰ ਬਿਠਾਉਣ ਲਈ ਲਹੌਰ ਦਰਬਾਰ ਅਤੇ ਅੰਗਰੇਜ਼ਾਂ ਕੋਲ ਬਿਨਤੀਆਂ ਕਰ ਚੁੱਕਾ ਸੀ, ਇਸੇ ਲਈ ਮਹਾਰਾਜਾ ਲਹੌਰ, ਅੰਗਰੇਜ਼ ਸਰਕਾਰ ਅਤੇ ਸ਼ਾਹ ਸੁਜਾ ਵਿਚਕਾਰ ਇੱਕ ਸਮਝੌਤਾ ਹੋਇਆ, ਜਿਸਦੇ ਤਹਿਤ ਸ਼ਾਹ ਸੁਜਾ ਨੂੰ ਇਸ ਸ਼ਰਤ ਉਪਰ ਕਾਬਲ ਦਾ ਅਮੀਰ ਬਣਾਇਆ ਜਾਵੇਗਾ ਕਿ ਉਹ ਪੇਸ਼ਾਵਰ ਉਪਰ ਅਪਣਾ ਦਾਅਵਾ ਨਹੀਂ ਕਰੇਗਾ, ਰੂਸ ਨਾਲ ਨੇੜਤਾ ਨਹੀਂ ਵਧਾਏਗਾ ਅਤੇ ਅੰਗਰੇਜ਼ ਹਕੂਮਤ ਦੇ ਨਾਲ ਸਹਿਮਤੀ ਵਿੱਚ ਰਹੇਗਾ। ਆਪਣੀ ਪਸੰਦ ਦਾ ਹਾਕਮ ਲਗਾਉਣ ਲਈ 1838 ਵਿੱਚ ਸਿੱਖ ਅਤੇ ਅੰਗਰੇਜ਼ ਦੋਵਾਂ ਤਾਕਤਾਂ ਨੇ ਮਿਲ ਕੇ ਕਾਬਲ ਉਪਰ ਹਮਲਾ ਕੀਤਾ, ਕੁਝ ਸਮੇਂ ਬਾਅਦ ਅੰਗਰੇਜ਼ ਗਵਰਨਰ ਆਕਲੈਂਡ ਨੇ ਲਹੌਰ ਦਰਬਾਰ ਨਾਲ ਸੰਧੀ ਤੋੜ ਦਿੱਤੀ ਅਤੇ ਖੁਦ ਹੀ ਕਾਰਵਾਈ ਕਰਦਿਆਂ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਸ਼ਾਹ ਸੁਜਾਅ ਨੂੰ ਕਾਬਲ ਦਾ ਅਮੀਰ ਬਣਾ ਦਿੱਤਾ ਗਿਆ। ਸੰਧੀ ਦੇ ਮੁਤਾਬਿਕ ਅੰਗਰੇਜ਼ਾਂ ਨੇ ਕੋਈ ਅੱਠ ਕ ਹਜ਼ਾਰ ਅੰਗਰੇਜ਼ੀ ਫੌਜ ਅਮੀਰ ਸ਼ਾਹ ਸੁਜਾਅ ਦੀ ਮਦਦ ਲਈ ਓਥੇ ਛੱਡ ਕੇ ਬਾਕੀ ਫੌਜ ਵਾਪਸ ਬੁਲਾ ਲਈ। ਅਫ਼ਗਾਨੀ ਕਬੀਲਿਆਂ ਦੇ ਸਰਦਾਰ ਸ਼ਾਹ ਸੁਜਾਅ ਦੀ ਥਾਂ ਦੋਸਤ ਮੁਹੰਮਦ ਨੂੰ ਵਧੇਰੇ ਪਸੰਦ ਕਰਦੇ ਸਨ। ਸ਼ਾਹ ਸੁਜਾ ਦੇ ਖਿਲਾਫ ਬਗਾਵਤ ਪੈਦਾ ਹੋਣ ਕਾਰਨ ਅੰਗਰੇਜ਼ੀ ਫੌਜ ਨੂੰ ਵਾਪਸ ਆਉਣਾ ਪਿਆ। ਜਦ ਅੰਗਰੇਜ਼ਾਂ ਨੇ ਵਧੇਰੇ ਫੌਜ ਅਤੇ ਨਾਲ ਉਨ੍ਹਾਂ ਦੇ ਪਰਿਵਾਰ ਵੀ ਭੇਜੇ ਤਾਂ ਅਫ਼ਗਾਨੀ ਲੋਕਾਂ ਨੇ ਵਿਰੋਧ ਕਰਦਿਆਂ ਇਸ ਸਾਰੀ ਟੁਕੜੀ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਕਤਲੇਆਮ ਵਿਚੋਂ ਸਿਰਫ ਇੱਕ ਅੰਗਰੇਜ਼ ਅਫਸਰ ਹੀ ਕਾਬਲ ਤੋਂ ਵਾਪਸ ਅੰਗਰੇਜ਼ੀ ਚੌਂਕੀ ਵਿੱਚ ਜ਼ਖਮੀ ਹਾਲਤ ਵਿੱਚ ਪਹੁੰਚ ਸਕਿਆ ਸੀ। ਦੋਸਤ ਮੁਹੰਮਦ ਖਾਂ ਨੇ ਦੁਬਾਰਾ ਕਾਬਲ ਨੂੰ ਆਪਣੇ ਹੱਥ ਵਿੱਚ ਕੀਤਾ ਅਤੇ ਸ਼ਾਹ ਸੁਜਾ ਨੂੰ ਕਤਲ ਕਰ ਦਿੱਤਾ। ਅੰਗਰੇਜ਼ਾਂ ਨੇ ਗਲਤੀ ਇਹ ਕਰ ਲਈ ਸੀ ਕਿ ਦੋਸਤ ਮੁਹੰਮਦ ਦੇ ਚਾਹੁੰਦਿਆ ਹੋਇਆ ਵੀ ਉਸ ਨਾਲ ਸੰਧੀ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਅਯੋਗ ਵਿਅਕਤੀ ਨੂੰ ਸੰਧੀ ਦੇ ਲਈ ਚੁਣ ਲਿਆ, ਜਿਸਦੀ ਅਫ਼ਗਾਨੀ ਲੋਕਾਂ ਵਿੱਚ ਭੋਰਾ ਇੱਜ਼ਤ ਨਹੀਂ ਸੀ। ਹੁਣ ਅੰਗਰੇਜ਼ਾਂ ਦੇ ਸਬੰਧ ਅਫ਼ਗਾਨਿਸਤਾਨ ਨਾਲ ਵਿਗੜ ਚੁੱਕੇ ਸਨ। ਦੋਸਤ ਮੁਹੰਮਦ ਖਾਨ ਨੇ ਵਾਪਸ ਗੱਦੀ ਉਪਰ ਬੈਠਦਿਆਂ ਅਫ਼ਗਾਨਿਸਤਾਨ ਦੇ ਇਰਾਨ ਅਤੇ ਪੱਛਮ ਵੱਲ ਦੇ ਇਲਾਕਿਆਂ ਨੂੰ ਦੁਬਾਰਾ ਆਪਣੇ ਅਧਿਕਾਰ ਹੇਠ ਕੀਤਾ। ਜਦੋਂ 1847 ਅਤੇ 1848 ਵਿੱਚ ਸਿੱਖ ਅਤੇ ਅੰਗਰੇਜ਼ ਫ਼ੌਜਾਂ ਆਪਸ ਵਿੱਚ ਲੜ ਰਹੀਆਂ ਸਨ, ਉਦੋਂ ਵੀ ਦੋਸਤ ਨੇ ਪੇਸ਼ਾਵਰ ਉਪਰ ਕਬਜ਼ੇ ਦੀ ਕੋਸ਼ਿਸ ਕੀਤੀ ਸੀ। 1849 ਵਿੱਚ ਸਿੱਖ ਰਾਜ ਉਪਰ ਕਬਜ਼ੇ ਤੋਂ ਬਾਅਦ ਅੰਗਰੇਜ਼ ਅਫਗਾਨਿਸਤਾਨ ਤੱਕ ਅੱਗੇ ਵੱਧ ਗਏ। ਸੰਨ 1854 ਵਿੱਚ ਦੋਸਤ ਮੁਹੰਮਦ ਨਾਲ ਦੁਬਾਰਾ ਤੋਂ ਅੰਗਰੇਜ਼ਾਂ ਦੀ ਗੱਲਬਾਤ ਸ਼ੁਰੂ ਹੋਈ। ਸੰਨ 1857 ਵਿੱਚ ਇਰਾਨ ਦੇ ਖਿਲਾਫ ਦੋਸਤ ਮੁਹੰਮਦ ਦੀ ਮਦਦ ਲਈ ਅੰਗਰੇਜ਼ੀ ਸਰਕਾਰ ਨੇ ਆਪਣੀ ਫ਼ੌਜੀ ਟੁਕੜੀ ਨੂੰ ਕੰਧਾਰ ਵੀ ਭੇਜਿਆ।  First-Anglo-Sikh-War [https://sikhpakh.com/wp-content/uploads/2025/04/First-Anglo-Sikh-War.jpg]ਐਂਗਲੋ-ਸਿੱਖ ਯੁੱਧ ਅੰਤਰਰਾਸ਼ਟਰੀ ਹਾਲਤਾਂ ਬਦਲਣ ਕਰਕੇ ਰੂਸ ਅਤੇ ਅੰਗਰੇਜ਼ੀ ਹਕੂਮਤ ਨੇ ਅਫ਼ਗਾਨਿਸਤਾਨ ਨੂੰ ਬਫ਼ਰ ਸਟੇਟ ਮੰਨਣ ਦੇ ਸਮਝੌਤੇ ਤੇ ਦਸਤਖ਼ਤ ਕੀਤੇ। ਅੰਗਰੇਜ਼ੀ ਹਕੂਮਤ ਨੇ ਅਫਗਾਨਿਸਤਾਨ ਨੂੰ ਆਪਣੀ ਫ਼ੌਜੀ ਰੱਖਿਆ ਹੇਠ ਰੱਖਣਾ ਮਨਜ਼ੂਰ ਕਰ ਲਿਆ ਅਤੇ ਅਫਗਾਨਿਸਤਾਨ ਨੂੰ ਫ਼ੌਜੀ ਅਤੇ ਆਰਥਿਕ ਮਦਦ ਦੇਣੀ ਸ਼ੁਰੂ ਕੀਤੀ। ਇਸ ਵੇਲੇ ਤੱਕ ਰੂਸ ਅਤੇ ਅੰਗਰੇਜ਼ ਵੀ ਅਪਣਾ ਧਿਆਨ ਯੂਰਪ ਵੱਲ ਕੇਂਦਰਿਤ ਕਰਨ ਲੱਗ ਪਏ ਸਨ। ਯੂਰਪ ਦੇ ਹਲਾਤ ਹੌਲੀ ਹੌਲੀ ਪਹਿਲੀ ਸੰਸਾਰ ਜੰਗ ਵੱਲ ਵਧਦੇ ਜਾ ਰਹੇ ਸਨ। ਸੰਨ 1875-1876 ਤੱਕ ਪਹੁੰਚਦੇ ਪਹੁੰਚਦੇ ਅਫ਼ਗਾਨ ਅਮੀਰ ਅਤੇ ਅੰਗਰੇਜ਼ਾਂ ਦੇ ਸਬੰਧ ਫੇਰ ਤੋਂ ਵਿਗੜਨ ਲੱਗ ਪਏ। ਰੂਸ ਵਲੋਂ ਅਪਣਾ ਪ੍ਰਭਾਵ ਵਧਾਉਣ ਲਈ ਇੱਕ ਵਫਦ ਕਾਬਲ ਭੇਜਿਆ ਗਿਆ, ਜਿਸਤੇ ਅੰਗਰੇਜ਼ੀ ਹਕੂਮਤ ਨੇ ਇਤਰਾਜ਼ ਜਤਾਉਂਦਿਆਂ ਅਪਣਾ ਵਫਦ ਵੀ ਕਾਬਲ ਵੱਲ ਭੇਜਿਆ। ਪਰ ਅੰਗਰੇਜ਼ੀ ਵਫਦ ਨੂੰ ਖ਼ੈਬਰ ਦੱਰੇ ਤੋਂ ਕਾਬਲ ਅਮੀਰ ਦੁਆਰਾ ਮੋੜ ਦਿੱਤਾ ਗਿਆ। ਇਸ ਦੂਸਰੀ ਅੰਗਰੇਜ਼-ਅਫ਼ਗ਼ਾਨ ਲੜਾਈ ਵਿੱਚ ਕਾਬਲ ਦੇ ਨਵਾਬ ਸ਼ੇਰ ਅਲੀ ਦੇ ਵਿਰੁੱਧ ਅੰਗਰੇਜ਼ਾਂ ਨੇ ਚਾਲੀ ਹਜ਼ਾਰ ਫੌਜ ਭੇਜੀ ਅਤੇ ਕਾਬਲ ਨੂੰ ਘੇਰ ਲਿਆ। ਕਾਬਲ ਦਾ ਅਮੀਰ ਸ਼ੇਰ ਅਲੀ ਤਾਂ ਰੂਸ ਵੱਲ ਭੱਜ ਗਿਆ ਪਰ ਉਸਦੇ ਪੁੱਤਰ ਮੁਹੰਮਦ ਯਾਕੂਬ ਨੇ ਅੰਗਰੇਜ਼ਾਂ ਨਾਲ ਸੰਧੀ ਕਰਦਿਆਂ ਅਫ਼ਗਾਨਿਸਤਾਨ ਦੇ ਵਿਦੇਸ਼ੀ ਮਾਮਲਿਆਂ ਨੂੰ ਅੰਗਰੇਜ਼ਾਂ ਦੇ ਹੱਥ ਵਿੱਚ ਦੇ ਦਿੱਤਾ। ਬਾਅਦ ਵਿੱਚ ਮੁਹੰਮਦ ਯਾਕੂਬ ਨਾਲ ਵੀ ਵਿਗੜਨ ਤੇ ਅੰਗਰੇਜ਼ਾਂ ਨੇ ਅਬਦੁਰ ਰਹਿਮਾਨ ਨੂੰ ਕਾਬਲ ਦਾ ਅਮੀਰ ਬਣਾ ਦਿੱਤਾ। ਅਬਦੁਰ ਰਹਿਮਾਨ ਨੇ ਪੱਕੇ ਤੌਰ ਤੇ ਸੰਧੀ ਦੀਆਂ ਸ਼ਰਤਾਂ ਨੂੰ ਮੰਨ ਲਿਆ ਅਤੇ ਅੰਗਰੇਜ਼ਾਂ ਨਾਲ ਕੋਈ ਵਿਗਾੜ ਪੈਦਾ ਨਹੀਂ ਕੀਤੇ। ਅੰਗਰੇਜ਼ਾਂ ਨੇ ਵੀ ਕਾਬਲ ਤੋਂ ਫੌਜ ਵਾਪਸ ਬੁਲਾ ਲਈ। ਜਦੋਂ ਅਫਗਾਨਿਸਤਾਨ ਦੇ ਉੱਤਰੀ ਇਲਾਕਿਆਂ ਵੱਲ ਰੂਸੀ ਫੌਜ ਵਧੀ, ਤਾਂ ਸੰਧੀ ਦੇ ਤਹਿਤ ਅੰਗਰੇਜ਼ਾਂ ਨੇ ਫੌਜ ਭੇਜਕੇ ਅਫਗਾਨਿਸਤਾਨ ਵਿੱਚ ਰੂਸ ਦੀਆਂ ਫ਼ੌਜਾਂ ਨੂੰ ਦਾਖਲ ਹੋਣ ਤੋਂ ਰੋਕ ਦਿੱਤਾ।  ਕਾਬਲ ਅਮੀਰ ਅਬਦੁਰ ਰਹਿਮਾਨ ਨੇ ਅਫ਼ਗਾਨਿਸਤਾਨ ਵਿੱਚ ਅਲੱਗ ਅਲੱਗ ਕਬੀਲਿਆਂ ਨੂੰ ਇਕੱਠਾ ਕਰਕੇ ਸ਼ਾਂਤੀ ਕਾਇਮ ਕੀਤੀ, ਕਬੀਲਿਆਂ ਦੀ ਬਗਾਵਤ ਨੂੰ ਉਹ ਸਖਤੀ ਨਾਲ ਕੁਚਲਣਾ ਰਿਹਾ। ਉਸਨੇ ਕਬੀਲਿਆਂ ਦੀ ਤਾਕਤ ਘੱਟ ਕਰਨ ਲਈ ਪਠਾਣ ਵਸੋਂ ਨੂੰ ਉਜਾੜ ਕੇ ਹੋਰ ਕਬੀਲਿਆਂ ਵਿੱਚ ਵਸਾਇਆ। ਦੁਰੰਦ ਸਰਹੱਦ, ਉਸਦੇ ਲਈ ਇਸ ਗੱਲ ਤੋਂ ਠੀਕ ਸੀ ਕਿ ਅਫਗਾਨਾਂ ਵਿੱਚ ਭਾਰੂ ਪਠਾਣ ਕਬੀਲਿਆਂ ਦੀ ਵਸੋਂ ਦੋ ਹਿੱਸਿਆਂ ਵਿੱਚ ਵੰਡੀ ਜਾਵੇ ਅਤੇ ਉਸਦੀ ਗੱਦੀ ਨੂੰ ਕਬੀਲਿਆਂ ਦੀ ਬਗਵਤ ਤੋਂ ਖ਼ਤਰਾ ਨਾ ਰਹੇ। ਕਾਬਲ ਅਮੀਰ ਅਬਦੁਰ ਰਹਿਮਾਨ ਨੇ ਭਾਵੇਂ ਅੰਗਰੇਜ਼ੀ ਹਕੂਮਤ ਖਿਲਾਫ ਕੋਈ ਅੜਿਕਾ ਖੜਾ ਨਹੀਂ ਕੀਤਾ, ਪਰ ਉਸਨੇ ਅੰਗਰੇਜ਼ਾਂ ਵਲੋਂ ਅਫ਼ਗ਼ਾਨਿਸਤਾਨ ਨਾਲ ਹੋਈਆਂ ਵਧੀਕੀਆਂ ਬਾਰੇ ਅਫ਼ਗ਼ਾਨ ਜਨਤਾ ਨੂੰ ਜਾਗਰੂਕ ਕੀਤਾ। ਅਗਲਾ ਅਮੀਰ ਹਬੀਬੁੱਲਾ ਖਾਂ ਵੀ ਅੰਗਰੇਜ਼ਾਂ ਦੀਆਂ ਨੀਤੀਆਂ ਦੇ ਖਿਲਾਫ ਬੋਲਦਾ ਰਿਹਾ। ਇਹ ਗੱਲਾਂ ਅਫ਼ਗਾਨੀ ਜਨਤਾ ਵਿੱਚ ਪੱਛਮੀ ਅੰਗਰੇਜ਼ੀ ਫਲਸਫੇ ਦੇ ਖਿਲਾਫ ਧਾਰਮਿਕ ਅਤੇ ਰਾਜਨੀਤਕ ਪੱਖ ਤੋਂ ਵਿਰੋਧੀ ਭਾਵਨਾ ਉਜਾਗਰ ਕਰਨ ਵਿੱਚ ਸਹਾਈ ਹੋਈਆਂ।    ਪਠਾਣ ਵਸੋਂ ਅਤੇ ਪੇਸ਼ਾਵਰ ਦੀ ਘਾਟੀ ਵਾਲੇ ਇਲਾਕੇ ਨੂੰ ਦੁਬਾਰਾ ਅਫ਼ਗਾਨਿਸਤਾਨ ਨਾਲ ਜੋੜਨ ਲਈ ਅਫਗਾਨਾਂ ਦੀਆਂ ਅੰਗਰੇਜ਼ਾਂ ਨਾਲ ਸੰਨ 1919 ਤੱਕ ਕਈ ਵਾਰ ਲੜਾਈਆਂ ਹੋਈਆਂ। ਅੰਗਰੇਜ਼ਾਂ ਨੇ ਇਸ ਇਲਾਕੇ ਵਿੱਚ ਕਾਫੀ ਸਾਰੇ ਛੋਟੇ ਛੋਟੇ ਕਿਲੇ ਬਣਵਾਏ। ਸੰਨ 1893 ਵਿੱਚ ਕਾਬੁਲ ਦੇ ਅਮੀਰ ਨੂੰ ਮਜ਼ਬੂਰ ਕਰਕੇ ਉਨ੍ਹਾਂ ਨੇ ਅਫ਼ਗਾਨੀ ਇਲਾਕੇ ਅਤੇ ਅੰਗਰੇਜ਼ ਇਲਾਕੇ ਵਿੱਚ ਪੱਕੀ ਸਰਹੱਦ ਦੀ ਨਿਸ਼ਾਨਦੇਹੀ ਕਰਵਾਕੇ ਇਸਨੂੰ ਅਫਗਾਨਿਸਤਾਨ ਅਤੇ ਅੰਗਰੇਜ਼ੀ ਹਿੰਦੁਸਤਾਨ ਦੀ ਸਰਹੱਦ ਦੇ ਤੌਰ ਤੇ ਲਿਖਤ ਕਰਵਾ ਦਿੱਤਾ, ਜਿਸਨੂੰ ਦੁਰੰਦ ਰੇਖਾ ਜਾਂ ਦੁਰੰਦ ਸਰਹੱਦ ਆਖਿਆ ਜਾਂਦਾ ਹੈ। ਇਹੋ ਹੀ ਸਰਹੱਦ ਹੁਣ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਮੰਨੀ ਜਾਂਦੀ ਹੈ। ਇਸ ਸਰਹੱਦ ਨੇ ਪਠਾਣ ਵਸੋਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਕਾਬਲ ਦੇ ਅਮੀਰਾਂ ਨੇ ਵਾਹ ਲੱਗਦਿਆਂ ਇਸ ਸਰਹੱਦ ਤੋਂ ਅੰਦਰ ਆਕੇ ਅੰਗਰੇਜ਼ਾਂ ਤੋਂ ਇਹ ਇਲਾਕਾ ਬਹੁਤ ਵਾਰ ਖੋਹਣ ਦੀ ਕੋਸ਼ਿਸ ਕੀਤੀ। ਅੰਗਰੇਜ਼ਾਂ ਨੇ ਹਰ ਵਾਰ ਕੋਸ਼ਿਸ ਕਰਕੇ ਅਫ਼ਗਾਨ ਅਮੀਰਾਂ ਨੂੰ ਇਸ ਸਰਹੱਦ ਨੂੰ ਪੱਕੀ ਸਰਹੱਦ ਮੰਨਣ ਲਈ ਰਾਜ਼ੀ ਕੀਤਾ। ਪਰ ਅਫ਼ਗ਼ਾਨ ਸ਼ਾਸ਼ਕਾਂ ਨੇ ਇਸ ਸਰਹੱਦ ਨੂੰ ਕਦੇ ਵੀ ਦਿਲੋਂ ਮਨਜੂਰ ਨਹੀਂ ਸੀ ਕੀਤਾ। ਪਠਾਣ ਵਸੋਂ ਨੂੰ ਦੋ ਹਿੱਸਿਆਂ ਵਿੱਚ ਵੰਡਣ ਕਰਕੇ ਕਾਬਲ ਦੇ ਸ਼ਾਸਕ ਜ਼ਹੀਰ ਸ਼ਾਹ ਨੇ ਇਸਨੂੰ ਅਫਗਾਨਿਸਤਾਨ ਦੀ ਸਰਹੱਦ ਮੰਨਣ ਤੋਂ ਇਨਕਾਰ ਕੀਤਾ ਸੀ। ਅੰਗਰੇਜ਼ਾਂ ਦੇ ਹਿੰਦੁਸਤਾਨ ਤੋਂ ਜਾਣ ਬਾਅਦ ਪਾਕਿਸਤਾਨ ਨਾਲ ਕਾਬਲ ਸਰਕਾਰ ਦਾ ਦੁਰੰਦ ਸਰਹੱਦ ਦੇ ਮੁੱਦੇ ਤੇ ਇੱਕ ਵਾਰ ਯੁੱਧ ਵੀ ਛਿੜ ਪਿਆ ਸੀ। ਦੁਰੰਦ ਸਰਹੱਦ ਹੁਣ ਤੱਕ ਵੀ ਸਿਰਫ ਪ੍ਰਬੰਧ ਦੇ ਤੌਰ ਤੇ ਹੀ ਅਲੱਗ ਹੈ, ਇਸਨੂੰ ਪੱਕੇ ਤੌਰ ਤੇ ਬੰਦ ਨਹੀਂ ਕੀਤਾ ਗਿਆ। ਪਠਾਣ ਕਬੀਲੇ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਇਧਰ ਉਧਰ ਜਾਂਦੇ ਰਹਿੰਦੇ ਸਨ। ਅਫਗਾਨਿਸਤਾਨ ਦੀ ਸੋਵੀਅਤ ਫੌਜ ਨਾਲ ਲੜਾਈ ਅਤੇ ਫੇਰ ਅਮਰੀਕਾ ਨਾਲ ਜੰਗ ਵੇਲੇ ਵੀ ਲੜਾਕੂਆਂ ਨੇ ਇਸ ਸਰਹੱਦ ਨੂੰ ਪਾਰ ਕਰਕੇ ਪਾਕਿਸਤਾਨ ਵਿੱਚ ਸ਼ਰਨ ਲਈ।    ਸੰਨ 1907 ਵਿੱਚ ਰੂਸ ਦੇ ਬਾਦਸ਼ਾਹ ਨੇ ਪਹਿਲੇ ਇਨਕਲਾਬ ਤੋਂ ਬਾਅਦ ਲੋਕਤੰਤਰੀ ਪਾਰਲੀਮੈਂਟ ਨੂੰ ਜਗ੍ਹਾ ਦੇਣੀ ਸ਼ੁਰੂ ਕੀਤੀ ਅਤੇ ਅੰਗਰੇਜ਼ੀ ਹਕੂਮਤ ਨਾਲ ਇਰਾਨ ਅਤੇ ਅਫਗਾਨਿਸਤਾਨ ਦੇ ਵਿੱਚ ਕਿਸੇ ਕਿਸਮ ਦਾ ਪ੍ਰਭਾਵ ਨਾ ਰੱਖਣ ਲਈ ਸੰਧੀ ਕਰ ਲਈ। ਪਹਿਲੀ ਸੰਸਾਰ ਜੰਗ ਵਿੱਚ ਕਾਬਲ ਅਮੀਰ ਹਬੀਬੁੱਲਾ ਖਾਂ ਨੇ ਆਟੋਮਨ ਰਾਜ ਵਲੋਂ ਜਿਹਾਦ ਦਾ ਸੱਦਾ ਦਿੱਤੇ ਤੋਂ ਬਾਅਦ ਵੀ ਜੰਗ ਵਿੱਚ ਹਿੱਸਾ ਨਹੀਂ ਲਿਆ ਪਰ ਤੁਰਕੀ ਅਤੇ ਜਰਮਨ ਤੋਂ ਅਫ਼ਗਾਨੀ ਫ਼ੌਜ ਲਈ ਮਦਦ ਪ੍ਰਾਪਤ ਕੀਤੀ। ਜਦੋਂ ਪਹਿਲੀ ਸੰਸਾਰ ਜੰਗ ਖਤਮ ਹੋਈ ਤਾਂ ਕਾਬਲ ਦੇ ਅਗਲੇ ਅਮੀਰ ਅਮਨੁੱਲਾ ਖਾਂ ਨੇ ਅੰਗਰੇਜ਼ਾਂ ਦੀ ਹਾਲਤ ਨੂੰ ਕਮਜ਼ੋਰ ਸਮਝਦਿਆਂ ਅਤੇ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦਾ ਵਿਰੋਧ ਵਧਦਾ ਵੇਖਕੇ ਅਫਗਾਨਿਸਤਾਨ ਦੇ ਵਿਦੇਸ਼ੀ ਮਾਮਲਿਆਂ ਨੂੰ ਆਪਣੇ ਹੱਥ ਵਿੱਚ ਲੈ ਲਿਆ ਅਤੇ ਅਫ਼ਗਾਨਿਸਤਾਨ ਦੀ ਅਜ਼ਾਦੀ ਦਾ ਐਲਾਨ ਕਰ ਦਿੱਤਾ। ਇਹ ਗੱਲ ਅੰਗਰੇਜ਼ ਅਤੇ ਅਫਗਾਨਾਂ ਵਿਚਕਾਰ ਤੀਜੀ ਜੰਗ ਦਾ ਸਬੱਬ ਬਣ ਗਈ। ਸੰਨ 1919 ਦੀ ਜੰਗ ਦੌਰਾਨ ਅਮਨੁੱਲਾ ਖਾਂ ਨੇ ਪੇਸ਼ਾਵਰ ਨੂੰ ਆਪਣੇ ਕਬਜ਼ੇ ਹੇਠ ਲੈਣ ਦੀ ਦੁਬਾਰਾ ਤੋਂ ਕੋਸ਼ਿਸ ਕੀਤੀ। ਅਮਨੁੱਲਾਂ ਖਾਂ ਨੇ ਇਸ ਜੰਗ ਵਿੱਚ ਅਫ਼ਗ਼ਾਨ ਕਬੀਲਿਆਂ ਦੀ ਵੀ ਮਦਦ ਲਈ, ਉਨ੍ਹਾਂ ਨੂੰ ਹਥਿਆਰ ਅਤੇ ਫ਼ੌਜੀ ਸਿਖਲਾਈ ਦਿੱਤੀ ਗਈ ਅਤੇ ਸ਼ਾਹੀ ਫੌਜ ਵਿੱਚ ਭਰਤੀ ਵੀ ਕੀਤਾ ਗਿਆ। ਅੰਗਰੇਜ਼, ਅਫਗਾਨੀ ਫੌਜ ਨੂੰ ਹਰਾਉਂਦੇ ਹੋਏ ਦੁਰੰਦ ਸਰਹੱਦ ਉਪਰ ਆਕੇ ਅੱਗੇ ਵਧਣੋਂ ਰੁਕ ਗਏ, ਇਹ ਜਨਾਉਣਾ ਚਾਹਿਆ ਕਿ ਇਹ ਸਰਹੱਦ ਪੱਕੀ ਸਰਹੱਦ ਹੈ। ਅਫਗਾਨਿਸਤਾਨ ਦੀ ਅਜ਼ਾਦੀ ਦੀ ਗੱਲ ਮੰਨੀ ਲਈ ਗਈ ਅਤੇ ਵਿਦੇਸ਼ੀ ਮਾਮਲਿਆਂ ਦੇ ਹੱਕ ਅਫਗਾਨਿਸਤਾਨ ਸਰਕਾਰ ਅਮਨੁੱਲਾਂ ਖਾਂ ਨੂੰ ਦੇ ਦਿੱਤੇ ਗਏ। 1926 ਵਿੱਚ ਅਮਨੁੱਲਾਂ ਖਾਂ ਨੇ ਆਪਣੇ ਆਪ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਅਫਗਾਨਿਸਤਾਨ ਨੂੰ ਆਧੁਨਿਕ ਲੀਹਾਂ ਉਪਰ ਤੋਰਦਿਆਂ ਉਸਨੇ ਬਹੁਤ ਸਾਰੇ ਜਨਤਕ ਬਦਲਾਅ ਲਿਆਉਣੇ ਸ਼ੁਰੂ ਕੀਤੇ। ਉਸਤੋਂ ਬਾਅਦ 1933 ਤੱਕ ਅਫ਼ਗ਼ਾਨਿਸਤਾਨ ਵਿੱਚ ਗੱਦੀ ਉਪਰ ਬੈਠਣ ਲਈ ਬਗਾਵਤਾਂ ਚੱਲਦੀਆਂ ਰਹੀਆਂ ਅਤੇ ਅਫਗਾਨਿਸਤਾਨ ਦੇ ਬਾਦਸ਼ਾਹ ਬਦਲਦੇ ਰਹੇ। 1933 ਵਿੱਚ ਮੋਹੰਮਦ ਜ਼ਹੀਰ ਖਾਂ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ।  First-Afghan-War [https://sikhpakh.com/wp-content/uploads/2025/04/First-Afghan-War.jpg]ਐਂਗਲੋ-ਅਫਗਾਨ ਯੁੱਧ ਸੰਨ 1917 ਵਿੱਚ ਰੂਸ ਵਿੱਚ ਬਾਦਸ਼ਾਹ ਦਾ ਤਖ਼ਤਾ ਪਲਟ ਕਰਕੇ ਜ਼ਾਰ ਨੂੰ ਹਟਾ ਦਿੱਤਾ ਗਿਆ ਅਤੇ ਲੈਨਿਨ ਦੀ ਅਗਵਾਈ ਵਾਲੀ ਕਮਿਊਨਿਸਟ ਸੋਵੀਅਤ ਯੂਨੀਅਨ ਸਰਕਾਰ ਕਾਇਮ ਕੀਤੀ ਗਈ। ਰੂਸ ਵਿੱਚ ਕਮਿਊਨਿਸਟ ਸਰਕਾਰ ਬਣਨ ਨਾਲ ਪੂਰੀ ਦੁਨੀਆਂ ਵਿੱਚ ਕਾਰਲ ਮਾਰਕਸ ਦੀ ਵਿਚਾਰਧਾਰਾ ਦਾ ਪ੍ਰਭਾਵ ਵਧਿਆ। ਰੂਸ ਨੇ ਆਪਣੇ ਇਨਕਲਾਬ ਦੀ ਤਰਜ਼ ਉਪਰ ਦੁਨੀਆਂ ਵਿੱਚ ਆਪਣੇ ਸਿਧਾਂਤ ਦਾ ਪ੍ਰਭਾਵ ਵਧਾਉਣ ਦਾ ਯਤਨ ਕੀਤਾ। ਪਹਿਲਾਂ ਰੂਸ ਦਾ ਬਾਦਸ਼ਾਹ ਆਪਣੀ ਸਲਤਨਤ ਦਾ ਪ੍ਰਭਾਵ ਵਧਾਉਣ ਲਈ ਅਫ਼ਗਾਨਿਸਤਾਨ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਹੁਣ ਸੋਵੀਅਤ ਯੂਨੀਅਨ ਆਪਣੀ ਵਿਚਾਰਧਾਰਾ ਨੂੰ ਦੁਨੀਆਂ ਵਿੱਚ ਫੈਲਾਉਣ ਦੇ ਮਕਸਦ ਲਈ ਅਫ਼ਗਾਨਿਸਤਾਨ ਉਪਰ ਪ੍ਰਭਾਵ ਵਧਾਉਣਾ ਚਾਹੁੰਦੀ ਸੀ। ਅਫ਼ਗਾਨਿਸਤਾਨ ਵਿੱਚ ਭਾਵੇਂ ਅਜੇ ਵੀ ਰਾਜਾਸ਼ਾਹੀ ਚੱਲਦੀ ਸੀ, ਤਾਂ ਵੀ ਰੂਸ ਨੇ ਅਫ਼ਗਾਨਿਸਤਾਨ ਨੂੰ ਆਰਥਿਕ ਮਦਦ ਭੇਜਦਾ ਰਿਹਾ।   ਅਫਗਾਨਿਸਤਾਨ ਬਾਦਸ਼ਾਹ ਮੁਹੰਮਦ ਜ਼ਹੀਰ ਸ਼ਾਹ ਨੇ ਵੀ ਦੂਸਰੀ ਸੰਸਾਰ ਜੰਗ ਵਿੱਚ ਕਿਸੇ ਤਰ੍ਹਾਂ ਦਾ ਹਿੱਸਾ ਨਹੀਂ ਲਿਆ, ਪਰ ਉਹ ਇਸ ਤਾਕ ਵਿੱਚ ਰਿਹਾ ਕਿ ਜੇਕਰ ਅੰਗਰੇਜ਼ ਹਕੂਮਤ ਕਮਜ਼ੋਰ ਹੋਈ ਤਾਂ ਦੁਰੰਦ ਸਰਹੱਦ ਨੂੰ ਮੇਟ ਕੇ ਪਠਾਣ ਵਸੋਂ ਨੂੰ ਇੱਕ ਕੀਤਾ ਜਾਵੇ। 1973 ਵਿੱਚ ਉਸਦੇ ਰਾਜਗੱਦੀ ਤੋਂ ਹਟਾਏ ਜਾਣ ਤੱਕ ਉਸਨੇ ਅਫਗਾਨਿਸਤਾਨ ਦੀ ਆਮ ਜਨਤਾ ਨੂੰ ਆਧੁਨਿਕਤਾ ਵੱਲ ਲਿਜਾਣ ਦੀ ਕੋਸ਼ਿਸ ਕੀਤੀ। ਉਸਨੇ ਕਾਬੁਲ ਵਿੱਚ ਯੂਨੀਵਰਸਿਟੀ ਖੋਲੀ। ਇਸਲਾਮਿਕ ਕਦਰਾਂ ਕੀਮਤਾਂ ਦੀ ਜਗ੍ਹਾ ਪੱਛਮੀ ਤਰਜ਼ ਉਪਰ ਸਭਿਆਚਾਰ ਨੂੰ ਬਦਲਿਆ ਜਾਣ ਲੱਗਾ ਸੀ। 1966 ਵਿੱਚ ਉਸਨੇ ਪੱਛਮੀ ਤਰਜ਼ ਉਪਰ ਅਫਗਾਨਿਸਤਾਨ ਵਿੱਚ ਨਵਾਂ ਸੰਵਿਧਾਨ ਲਾਗੂ ਕਰਵਾਇਆ। ਜਿਸ ਵਿੱਚ ਔਰਤਾਂ ਨੂੰ ਪੜ੍ਹਾਈ ਅਤੇ ਕੰਮਕਾਜ ਵਿੱਚ ਹਿੱਸੇਦਾਰੀ ਦੇ ਅਧਿਕਾਰ ਦਿੱਤੇ ਗਏ। ਲੋਕਾਂ ਨੂੰ ਚੋਣਾਂ ਰਾਹੀਂ ਆਪਣੇ ਨੁਮਾਇੰਦੇ ਚੁਣਕੇ ਪਾਰਲੀਮੈਂਟ ਵਿੱਚ ਭੇਜਣ ਦਾ ਹੱਕ ਦਿੱਤਾ ਗਿਆ। ਇਹ ਪ੍ਰਬੰਧ ਤਕਰੀਬਨ ਬਰਤਾਨੀਆਂ ਦੇ ਪ੍ਰਬੰਧ ਨਾਲ ਰਲਦਾ ਮਿਲਦਾ ਸੀ, ਜਿੱਥੇ ਬਾਦਸ਼ਾਹ ਵੀ ਸੀ ਅਤੇ ਪਾਰਲੀਮੈਂਟ ਵੀ ਸੀ। ਜ਼ਹੀਰ ਖਾਂ ਨੇ ਅਫਗਾਨਿਸਤਾਨ ਵਿੱਚ ਪੱਕੀ ਫੌਜ ਦੀ ਭਰਤੀ ਕੀਤੀ ਅਤੇ ਜਨਤਾ ਉਪਰ ਕਰ ਲਗਾਕੇ ਲਗਾਨ ਵਸੂਲਣਾ ਸ਼ੁਰੂ ਕੀਤਾ। ਪੱਛਮੀ ਸਭਿਆਚਾਰ ਅਤੇ ਮੁਸਲਿਮ ਰਵਾਇਤਾਂ ਦੇ ਆਪਸੀ ਵਿਰੋਧ ਵਿੱਚ ਉਸਨੂੰ ਅਫ਼ਗਾਨ ਕਬੀਲਿਆਂ ਦੀਆਂ ਬਗਾਵਤਾਂ ਦਾ ਵੀ ਸਾਹਮਣਾ ਕਰਨਾ ਪਿਆ।  1947 ਵਿੱਚ ਅੰਗਰੇਜ਼ ਹਕੂਮਤ ਦੇ ਮੱਧ ਏਸ਼ੀਆ ਤੋਂ ਚਲੇ ਜਾਣ ਤੋਂ ਬਾਅਦ ਸੋਵੀਅਤ ਯੂਨੀਅਨ ਨੇ ਅਫ਼ਗਾਨਿਸਤਾਨ ਵਿੱਚ ਦੁਬਾਰਾ ਤੋਂ ਅਪਣਾ ਪ੍ਰਭਾਵ ਵਧਾਉਣਾ ਸ਼ੁਰੂ ਕੀਤਾ। ਅਫ਼ਗਾਨਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਅਤੇ ਪਾਰਲੀਮੈਂਟ ਦੇ ਬਣਨ ਨਾਲ ਮਾਰਕਸੀ ਲੀਹਾਂ ‘ਤੇ ਚੱਲਣ ਵਾਲੀ ਪਾਰਟੀ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਹੋਂਦ ਵਿੱਚ ਆਈ। 1960-70 ਦੇ ਵੇਲੇ ਪੂਰੀ ਦੁਨੀਆਂ ਵਿੱਚ ਕਮਿਊਨਿਸਟ ਇਨਕਲਾਬ ਹੋ ਰਹੇ ਸਨ। ਪਰ ਜ਼ਹੀਰ ਸ਼ਾਹ ਨੇ ਕਮਿਊਨਿਸਟ ਪਾਰਟੀ ਨੂੰ ਦਬਾਇਆ ਨਹੀਂ, ਕਿਉਂਕਿ ਇੱਕ ਤਾਂ ਉਹ ਲੋਕਾਂ ਨੂੰ ਚੋਣਾਂ ਦੇ ਹੱਕ ਦੇ ਚੁੱਕਿਆ ਸੀ, ਦੂਸਰਾ ਸੋਵੀਅਤ ਯੂਨੀਅਨ ਅਤੇ ਅਫਗ਼ਾਨਿਸਤਾਨ ਦੇ ਚੰਗੇ ਸਬੰਧ ਬਣ ਗਏ ਸਨ। ਇਸ ਪਾਰਟੀ ਦਾ ਪ੍ਰਭਾਵ ਹੌਲੀ ਹੌਲੀ ਲੋਕਾਂ ਅਤੇ ਅਫ਼ਗਾਨੀ ਫੌਜ ਅੰਦਰ ਵੀ ਵਧਦਾ ਗਿਆ। ਅਫ਼ਗਾਨਿਸਤਾਨ ਸਰਕਾਰ ਦੇ ਵੀ ਪਾਕਿਸਤਾਨ ਅਤੇ ਇਰਾਨ ਨਾਲ ਸਬੰਧ ਵਿਗੜ ਗਏ ਸਨ, ਇਸ ਲਈ ਇਕੱਲਾ ਸੋਵੀਅਤ ਯੂਨੀਅਨ ਹੀ ਅਜਿਹਾ ਦੇਸ਼ ਸੀ, ਜਿਸਦੇ ਉਪਰ ਫ਼ੌਜੀ ਅਤੇ ਆਰਥਿਕ ਪੱਖ ਤੋਂ ਅਫਗਾਨਿਸਤਾਨ ਦੀ ਨਿਰਭਰਤਾ ਬਣ ਗਈ ਸੀ।  ਸੰਨ 1973 ਵਿੱਚ ਜ਼ਹੀਰ ਸ਼ਾਹ ਨੂੰ ਗੱਦੀ ਤੋਂ ਲਾਹ ਕੇ ਦਾਊਦ ਖਾਂ ਕਾਬਲ ਦਾ ਪ੍ਰੈਜ਼ੀਡੈਂਟ ਬਣ ਗਿਆ। ਇਸਨੇ ਕਾਨੂੰਨ ਬਣਾ ਕੇ ਇੱਕ ਪਾਰਟੀ ਪ੍ਰਬੰਧ ਲਾਗੂ ਕਰ ਦਿੱਤਾ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਕਮਿਊਨਿਸਟ ਪਾਰਟੀ) ਵਲੋਂ ਵਿਰੋਧ ਜਤਾਉਣ ਤੇ ਦਾਊਦ ਖਾਂ ਨੇ ਇਸਦੇ ਮੈਂਬਰਾਂ ਨੂੰ ਕਤਲ ਕਰਵਾਉਣਾ ਸ਼ੁਰੂ ਕਰ ਦਿੱਤਾ। ਮੁਸਲਿਮ ਧਾਰਮਿਕ ਆਗੂ ਵੀ ਇਸਦੀਆਂ ਕੁਝ ਨੀਤੀਆਂ ਕਰਕੇ ਵਿਰੋਧ ਵਿੱਚ ਉੱਤਰ ਆਏ ਸਨ। ਅਪ੍ਰੈਲ 1978 ਵਿੱਚ ਹਥਿਆਰਬੰਦ ਕਬੀਲਿਆਂ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਅਤੇ ਫ਼ੌਜੀ ਜਰਨੈਲਾਂ ਨੇ ਤਖ਼ਤ ਪਲਟ ਕਰਦਿਆਂ ਦਾਊਦ ਖਾਂ ਨੂੰ ਗ੍ਰਿਫਤਾਰ ਕਰਕੇ ਕਤਲ ਕਰ ਦਿੱਤਾ। ਅਫਗਾਨਿਸਤਾਨ ਦਾ ਨਵਾਂ ਸੰਵਿਧਾਨ ਹੋਂਦ ਵਿੱਚ ਲਿਆਂਦਾ ਗਿਆ, ਇਸਨੂੰ ਗਣਤੰਤਰ ਬਣਾਕੇ ਨਵਾਂ ਪ੍ਰੈਜ਼ੀਡੈਂਟ ਮੁਹੰਮਦ ਤਰਾਕੀ ਨੂੰ ਬਣਾਇਆ ਗਿਆ।  ਮੁਹੰਮਦ ਤਰਾਕੀ ਵਾਲੀ ਕਮਿਊਨਿਸਟ ਸਰਕਾਰ ਨੇ ਅਫ਼ਗਾਨਿਸਤਾਨ ਅੰਦਰ ਧਾਰਮਿਕ ਗਤੀਵਿਧੀਆਂ ਨੂੰ ਸਖਤੀ ਨਾਲ ਬੰਦ ਕਰ ਦਿੱਤਾ। ਬੜੀ ਤੇਜ਼ੀ ਨਾਲ ਅਜਿਹੇ ਬਦਲਾਅ ਕੀਤੇ ਜਾਣ ਦੀ ਵਜ੍ਹਾ ਨਾਲ ਮੁਸਲਿਮ ਆਗੂ ਇਸਦੇ ਵਿਰੋਧ ਤੇ ਉੱਤਰ ਆਏ ਅਤੇ ਹਥਿਆਰਬੰਦ ਬਗਾਵਤ ਫੇਰ ਤੋਂ ਸ਼ੁਰੂ ਹੋ ਗਈ। ਸਦੀਆਂ ਤੋਂ ਮੁਸਲਿਮ ਕਬੀਲਿਆਂ ਨੇ ਕਦੇ ਸੋਚਿਆ ਨਹੀਂ ਸੀ ਕਿ ਦੇਸ਼ ਦਾ ਕੋਈ ਹਾਕਮ ਮਸਜਿਦਾਂ ਅਤੇ ਮੁਸਲਮਾਨਾਂ ਦੇ ਖਿਲਾਫ ਵੀ ਜਾ ਸਕਦਾ ਹੈ। ਮੁਸਲਿਮ ਆਗੂਆਂ ਨੇ ਕਬੀਲਿਆਂ ਨੂੰ ਸੱਦਾ ਦਿੱਤਾ ਕਿ ਰੱਬ ਨੂੰ ਨਾ ਮੰਨਣ ਵਾਲੀ ਸਰਕਾਰ ਨੂੰ ਡੇਗ ਦਿੱਤਾ ਜਾਵੇ। ਲੋਕਾਂ ਤੋਂ ਜਬਰੀ ਕਰ ਵਸੂਲਣ ਅਤੇ ਜਾਇਦਾਤ ਨੂੰ ਕਮਿਊਨਿਸਟ ਸੋਚ ਤਹਿਤ ਆਪਣੇ ਮਾਤਹਿਤ ਕਰਨ ਦੇ ਵਿਰੋਧ ਵਿੱਚ ਵੀ ਲੋਕ ਸਰਕਾਰ ਦੇ ਖਿਲਾਫ਼ ਖੜ੍ਹੇ ਹੋ ਗਏ। ਜਦੋਂ ਕਮਿਊਨਿਸਟ ਸਰਕਾਰ ਨੂੰ ਬਚਾਉਣਾ ਤਰਾਕੀ ਦੇ ਲਈ ਮੁਸ਼ਕਿਲ ਹੋ ਗਿਆ, ਤਾਂ ਉਸਨੇ ਸੋਵੀਅਤ ਯੂਨੀਅਨ ਤੋਂ ਬਗਾਵਤ ਨੂੰ ਦਬਾਉਣ ਲਈ ਸਿੱਧੀ ਫ਼ੌਜੀ ਦਖ਼ਲਅੰਦਾਜ਼ੀ ਦੇ ਲਈ ਮਦਦ ਮੰਗੀ। ਪੀਪਲਜ਼ ਪਾਰਟੀ ਵਿੱਚ ਵੀ ਦੋ ਹਿੱਸੇ ਸਨ, ਜਿਨ੍ਹਾਂ ਦੀ ਆਪੋ ਆਪਣੀ ਸੋਚ ਸੀ। ਮੁਹੰਮਦ ਤਰਾਕੀ ਨੂੰ ਹਫੀਜ਼ੁੱਲਾ ਅਮੀਨ ਨੇ ਕਤਲ ਕਰਵਾ ਦਿੱਤਾ ਅਤੇ ਖੁਦ ਪ੍ਰੈਜ਼ੀਡੈਂਟ ਬਣ ਗਿਆ। ਅਫ਼ਗਾਨ ਸਰਕਾਰ ਵਲੋਂ ਵਾਰ ਵਾਰ ਬਾਹਰੋਂ ਮਦਦ ਦੀ ਅਪੀਲ ਤੇ ਪਹਿਲਾਂ ਸੋਵੀਅਤ ਯੂਨੀਅਨ, ਅਫ਼ਗ਼ਾਨ ਸਰਕਾਰ ਨੂੰ ਦੇਸ਼ ਦੇ ਅੰਦਰੂਨੀ ਮਾਮਲੇ ਖੁਦ ਸੁਲਝਾਉਣ ਦੇ ਲਈ ਕਹਿੰਦਾ ਰਿਹਾ, ਪਰ ਬਾਅਦ ਦਸੰਬਰ 1979 ਵਿੱਚ ਅਫ਼ਗਾਨਿਸਤਾਨ ਵਿੱਚ ਫੌਜ ਭੇਜ ਦਿੱਤੀ। ਜਿਸ ਨਾਲ ਅਫਗਾਨਿਸਤਾਨ ਵਿੱਚ ਸੋਵੀਅਤ ਅਤੇ ਅਫਗਾਨਾਂ ਦੀ 9 ਸਾਲਾਂ ਲੰਬੀ ਲੜਾਈ ਦੀ ਸ਼ੁਰੂਆਤ ਹੋ ਗਈ।  ਅੰਤਰਰਾਸ਼ਟਰੀ ਪੱਧਰ ਤੇ ਇਹ ਵੇਲਾ ‘ਠੰਡੀ ਜੰਗ’ (ਕੋਲਡ ਵਾਰ) ਦਾ ਸੀ, ਜਿਸ ਵਿੱਚ ਅਮਰੀਕਾ ਅਤੇ ਸੋਵੀਅਤ ਯੂਨੀਅਨ harਦੁਨੀਆਂ ਵਿੱਚ ਆਪੋ ਆਪਣਾ ਪ੍ਰਭਾਵ ਵਧਾਉਣ ਦੇ ਲਈ ਕੋਸ਼ਿਸ ਕਰ ਰਹੇ ਸਨ, ਜਿਸਦਾ ਆਧਾਰ ਵਿਚਾਰਧਾਰਕ ਮੰਨਿਆ ਜਾ ਸਕਦਾ ਹੈ। ਸੋਵੀਅਤ ਯੂਨੀਅਨ ਕਮਿਊਨਿਸਟ ਵਿਚਾਰਧਾਰਾ ਨੂੰ ਦੁਨੀਆਂ ਪੱਧਰ ਤੇ ਫੈਲਾਉਣ ਦੀ ਕੋਸ਼ਿਸ ਕਰ ਰਿਹਾ ਸੀ, ਜਿਸਦੇ ਵਿਰੋਧ ਵਿੱਚ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ ਆਪਣੀ ਭੂਮਿਕਾ ਨਿਭਾ ਰਹੇ ਸਨ। ਦੁਨੀਆਂ ਭਰ ਵਿੱਚ ਮਾਰਕਸੀ ਵਿਚਾਰਧਾਰਾ ਵਾਲੀਆਂ ਸਰਕਾਰਾਂ ਹੋਂਦ ਵਿੱਚ ਆ ਰਹੀਆਂ ਸਨ। ਦੂਜੇ ਪਾਸੇ ਅਮਰੀਕਾ ਪੂੰਜੀਵਾਦ ਦਾ ਮੁੱਦਈ ਸੀ। ਦੂਜੇ ਪੱਖ ਤੋਂ ਇਹ ਲੜਾਈ ਦੁਨੀਆਂ ਦੀ ਸਰਦਾਰੀ ਦੀ ਵੀ ਸੀ, ਜਿਸਨੂੰ ਕਿ ਸੋਵੀਅਤ ਸਰਕਾਰ ਵਲੋਂ ਚੁਣੌਤੀ ਮਿਲ ਰਹੀ ਸੀ। ਵੀਅਤਨਾਮ ਵਿੱਚ ਅਮਰੀਕਾ ਕਮਿਊਨਿਸਟ ਤਾਕਤਾਂ ਹੱਥੋਂ ਹਾਰ ਗਿਆ ਸੀ, ਇਸ ਲਈ ਇਹ ਵੀ ਕਿਹਾ ਗਿਆ ਕਿ ਅਮਰੀਕਾ ਨੇ ਕੂਟਨੀਤੀ ਦੇ ਤਹਿਤ ਅਫਗਾਨਿਸਤਾਨ ਦੀ ਜੰਗ ਵਿੱਚ ਕੁੱਦਣ ਲਈ ਸੋਵੀਅਤ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ।  ਹਫੀਜ਼ੁੱਲਾ ਅਮੀਨ ਵਾਲੀ ਅਫ਼ਗ਼ਾਨ ਸਰਕਾਰ ਨੇ ਸੋਵੀਅਤ ਸਰਕਾਰ ਦੀ ਜਗ੍ਹਾ ਆਪਣੀ ਨਿਰਭਰਤਾ ਪਾਕਿਸਤਾਨ ਦੇ ਰਾਹੀਂ ਅਮਰੀਕਾ ਤੇ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਇਹ ਵੀ ਇੱਕ ਕਾਰਨ ਬਣਿਆ ਕਿ ਸੋਵੀਅਤ ਸਰਕਾਰ ਨੇ ਬਹੁਤ ਤੇਜ਼ੀ ਦੇ ਨਾਲ ਕਾਬਲ ਤੇ ਹਮਲਾ ਕੀਤਾ। ਹਫੀਜ਼ੁੱਲਾ ਅਮੀਨ ਨੂੰ ਕਤਲ ਕਰ ਦਿੱਤਾ ਗਿਆ ਅਤੇ ਸੋਵੀਅਤ ਪੱਖ ਦਾ ਪ੍ਰੈਜ਼ੀਡੈਂਟ ਲਗਾਇਆ ਗਿਆ। ਸੋਵੀਅਤ ਸਰਕਾਰ ਦਾ ਅੰਦਾਜ਼ਾ ਸੀ ਕਿ ਬਗਾਵਤ ਖਤਮ ਕਰਕੇ ਛੇਤੀ ਹੀ ਸ਼ਾਂਤੀ ਸਥਾਪਿਤ ਹੋ ਜਾਵੇਗੀ, ਪਰ ਇਹ ਗਲਤ ਸਾਬਤ ਹੋਇਆ। ਜਿਸ ਸਮੇਂ ਸੋਵੀਅਤ ਨੇ ਅਫਗਾਨਿਸਤਾਨ ਵਿੱਚ ਹਮਲਾ ਕੀਤਾ, ਉਸ ਸਮੇਂ ਬਹੁਤ ਸਾਰੇ ਅਫ਼ਗਾਨ ਗਰੁੱਪ ਸਰਕਾਰ ਦੇ ਵਿਰੁੱਧ ਦੇਸ਼ ਦੇ ਅਲੱਗ-2 ਹਿੱਸਿਆਂ ਵਿੱਚ ਹਥਿਆਰਬੰਦ ਲੜਾਈ ਲੜ ਰਹੇ ਸਨ। ਸੋਵੀਅਤ ਫੌਜ ਨੇ ਪਹਿਲਾਂ ਤੋਂ ਹੀ ਚੱਲ ਰਹੀ ਹਥਿਆਰਬੰਦ ਜੰਗ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਲਿਆ। ਸੋਵੀਅਤ ਫੌਜ ਅਤੇ ਸੋਵੀਅਤ ਸਰਕਾਰ ਦੀਆਂ ਨੀਤੀਆਂ ਤੋਂ ਅਫ਼ਗ਼ਾਨ ਲੋਕ ਪਹਿਲਾਂ ਹੀ ਜਾਣੂ ਸਨ। ਸੋਵੀਅਤ ਯੂਨੀਅਨ ਦੇ ਕਬਜ਼ੇ ਦੇ ਨਾਲ ਹੀ ਅਫ਼ਗਾਨੀ ਲੋਕਾਂ ਦੀ ਸਿੱਧੀ ਜੰਗ ਸੋਵੀਅਤ ਫੌਜ ਦੇ ਨਾਲ ਹੋਣੀ ਸ਼ੁਰੂ ਹੋ ਗਈ। ਮੁਸਲਿਮ ਧਾਰਮਿਕ ਆਗੂਆਂ ਨੇ ਇਸਨੂੰ ਇਸਲਾਮ ਉਪਰ ਹਮਲਾ ਦੱਸਕੇ ਜਿਹਾਦ ਦਾ ਨਾਅਰਾ ਦਿੱਤਾ। ਸੋਵੀਅਤ ਵਿਰੁੱਧ ਇਸ ਜੰਗ ਵਿੱਚ ਮੁਸਲਿਮ ਜਗਤ ਨੇ ਵੱਧ ਚੜਕੇ ਹਿੱਸਾ ਲਿਆ। ਪਾਕਿਸਤਾਨ ਨੇ ਵੀ ਇਹ ਅੰਦਾਜ਼ਾ ਲਗਾਉਂਦਿਆਂ ਕਿ ਸੋਵੀਅਤ ਫ਼ੌਜਾਂ ਪਾਕਿਸਤਾਨ ਅੰਦਰ ਵੀ ਆ ਸਕਦੀਆਂ ਹਨ, ਅਮਰੀਕਾ ਅਤੇ ਹੋਰ ਮੁਲਕਾਂ ਦੀ ਮਦਦ ਲੈਣੀ ਅਰੰਭ ਕੀਤੀ ਅਤੇ ਸੋਵੀਅਤ ਨੂੰ ਅਫ਼ਗਾਨਿਸਤਾਨ ਅੰਦਰ ਹੀ ਉਲਝਾਉਣ ਲਈ ਅਫਗ਼ਾਨ ਲੜਾਕੂਆਂ ਦੀ ਮਦਦ ਕਰਨੀ ਸ਼ੁਰੂ ਕੀਤੀ। ਜੰਗ ਦੌਰਾਨ ਸਿਖਲਾਈ ਅਤੇ ਦਮ ਲੈਣ ਲਈ ਦੁਰੰਦ ਸਰਹੱਦ ਤੋਂ ਲੜਾਕੂ ਪਾਕਿਸਤਾਨ ਅੰਦਰ ਰੁਕਦੇ ਰਹੇ। ਅੰਦਾਜ਼ਨ ਅਮਰੀਕਾ ਨੇ ਵੀ ਇਸ ਜੰਗ ਵਿੱਚ ਅਫਗਾਨਾਂ ਦੀ ਮਦਦ ਕੀਤੀ, ਫ਼ੌਜੀ, ਤਕਨੀਕੀ ਅਤੇ ਆਰਥਿਕ ਮਦਦ ਅਫ਼ਗ਼ਾਨ ਲੜਾਕੂਆਂ ਨੂੰ ਮੁਹਈਆ ਕਰਵਾਈ ਗਈ। ਆਖਰ 1989 ਵਿੱਚ ਸੋਵੀਅਤ ਸਰਕਾਰ ਨੂੰ ਅਫਗਾਨਿਸਤਾਨ ਵਿਚੋਂ ਫੌਜ ਬੁਲਾਉਣੀ ਪਈ। ਅਫਗਾਨਾਂ ਦੇ ਨਾਲ ਨਾਲ ਇਹ ਜਿੱਤ ਅਮਰੀਕਾ ਅਤੇ ਉਸਦੇ ਦੇ ਸਹਿਯੋਗੀਆਂ ਦੀ ਵੀ ਸੀ, ਜਿਸ ਦਾ ਨਤੀਜਾ ਹੋਇਆ ਕਿ ਸੋਵੀਅਤ ਯੂਨੀਅਨ ਕਮਜ਼ੋਰ ਹੋਕੇ ਟੁੱਟ ਗਿਆ ਅਤੇ ਅਮਰੀਕਾ ਫੇਰ ਤੋਂ ਦੁਨੀਆਂ ਦੀ ਵੱਡੀ ਤਾਕਤ ਬਣ ਗਿਆ।  ਸੋਵੀਅਤ ਸਰਕਾਰ ਨੇ ਅਫ਼ਗਾਨਿਸਤਾਨ ਵਿਚੋਂ ਸਰਕਾਰ ਦੇ ਨਾਲ ਇਹ ਸੰਧੀ ਕਰਦਿਆਂ ਵਾਪਸੀ ਕਰ ਦਿੱਤੀ ਕਿ ਸਰਕਾਰ ਨੂੰ ਦਿੱਤੀ ਜਾਣ ਵਾਲੀ ਮਦਦ ਜਾਰੀ ਰੱਖੀ ਜਾਵੇਗੀ। ਸੋਵੀਅਤ ਸਰਕਾਰ ਦੇ ਜਾਂਦਿਆ ਹੀ ਅਫ਼ਗ਼ਾਨ ਲੜਾਕੂਆਂ ਨੇ ਸੋਵੀਅਤ ਦੁਆਰਾ ਸਥਾਪਿਤ ਅਫਗਾਨਿਸਤਾਨ ਸਰਕਾਰ ਨਾਲ ਲੜਨਾ ਅਰੰਭ ਕੀਤਾ। ਇਹ ਘਰੇਲੂ ਜੰਗ 3 ਸਾਲ 1992 ਤੱਕ ਚੱਲਦੀ ਰਹੀ। ਤਿੰਨ ਸਾਲਾਂ ਤੱਕ ਅਫ਼ਗਾਨ ਲੜਾਕੇ ਅਤੇ ਸਰਕਾਰ ਇਲਾਕਿਆਂ ਉਪਰ ਆਪਣੇ ਕਬਜ਼ੇ ਨੂੰ ਲੈਕੇ ਲੜਦੇ ਰਹੇ। ਜਦ ਲੜਾਈ ਰੁਕਦੀ ਨਜ਼ਰ ਨਾ ਆਈ ਤਾਂ ਅਫ਼ਗਾਨੀ ਰਾਜਨੀਤੀ ਵਿੱਚ ਸਰਗਰਮ ਰਾਜਨੀਤਕ ਪਾਰਟੀਆਂ ਨੇ ਅਫ਼ਗਾਨ ਲੜਾਕੇ ਗਰੁੱਪਾਂ ਨੂੰ ਅਫਗਾਨਿਸਤਾਨ ਸਰਕਾਰ ਨਾਲ ਰਲਕੇ ਅਤੇ ਮਹਿਕਮੇ ਵੰਡ ਕੇ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਪਰ ਲੜਾਕੇ ਅਫ਼ਗਾਨਿਸਤਾਨ ਸਰਕਾਰ ਨੂੰ ਡੇਗਣ ਲਈ ਬਜ਼ਿੱਦ ਸਨ। ਅਪ੍ਰੈਲ 1992 ਵਿੱਚ ਤਿੰਨ ਵੱਡੇ ਲੜਾਕੂ ਗਰੁੱਪਾਂ ਨੇ ਇਕੱਠੇ ਹੋਕੇ ਕਾਬੁਲ ਸ਼ਹਿਰ ਨੂੰ ਚਾਰੇ ਪਾਸਿਉਂ ਘੇਰ ਲਿਆ ਅਤੇ ਤੇਜ਼ੀ ਨਾਲ ਸ਼ਹਿਰ ਅੰਦਰ ਕਬਜ਼ਾ ਕਰ ਲਿਆ। ਅਫਗਾਨਿਸਤਾਨ ਸਰਕਾਰ ਮੁਖੀ ਮੁਹੰਮਦ ਨਫੀਬੁੱਲਾ ਨੂੰ ਮੁਲਕ ਛੱਡਣ ਤੋਂ ਰੋਕ ਦਿੱਤਾ ਗਿਆ।  ਸੋਵੀਅਤ ਦੁਆਰਾ ਸਥਾਪਿਤ ਸਰਕਾਰ ਨਾਲ ਕਾਫੀ ਸਾਰੇ ਅਫ਼ਗਾਨ ਗਰੁੱਪਾਂ ਦੀਆਂ ਫ਼ੌਜਾਂ ਲੜ ਰਹੀਆਂ ਸਨ, ਜਿੰਨ੍ਹਾ ਦੇ ਹੇਠ ਲੜਾਕਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਸੀ। ਸਰਕਾਰ ਡੇਗਣ ਤੋਂ ਬਾਅਦ ਇਹ ਗਰੁੱਪ ਕਾਬਲ ਅਤੇ ਅਫ਼ਗਾਨਿਸਤਾਨ ਵਿੱਚ ਆਪਣੀ ਸਰਕਾਰ ਬਣਾਉਣ ਲਈ ਆਹਮੋ ਸਾਹਮਣੇ ਹੋਣ ਲੱਗੇ। ਸਾਰੀਆਂ ਲੜਨ ਵਾਲੀਆਂ ਧਿਰਾਂ ਸਿਵਾਏ ਇੱਕ ਧਿਰ ਦੇ ਪੇਸ਼ਾਵਰ ਵਿੱਚ ਇੱਕ ਬੈਠਕ ਕਰਕੇ ਸਰਕਾਰ ਬਣਾਉਣ ਅਤੇ ਮਹਿਕਮੇ ਵੰਡਣ ਵਿੱਚ ਰਾਜ਼ੀ ਹੋ ਗਈਆਂ ਸਨ। ਪਰ ਜਦ ਇੱਕ ਗਰੁੱਪ ਨੇ ਕਾਬਲ ਸ਼ਹਿਰ ਦੇ ਅੰਦਰ ਜਾਣਾ ਸ਼ੁਰੂ ਕਰ ਦਿੱਤਾ ਅਤੇ ਦੂਜਿਆਂ ਨਾਲ ਸਹਿਮਤੀ ਤੋਂ ਇਨਕਾਰ ਕਰ ਦਿੱਤਾ ਤਾਂ ਇਨ੍ਹਾਂ ਦੀ ਆਪਸ ਵਿੱਚ ਦੁਬਾਰਾ ਤੋਂ ਲੜਾਈ ਸ਼ੁਰੂ ਹੋ ਗਈ। ਸੰਨ 1994 ਤੱਕ ਗਰੁੱਪ ਆਪੋ ਵਿੱਚ ਏਕਤਾ ਕਰਦੇ ਅਤੇ ਫੇਰ ਅਲੱਗ ਹੁੰਦੇ ਰਹੇ। 1995 ਦੀ ਸ਼ੁਰੂਆਤ ਵਿੱਚ ਇੱਕ ਨਵਾਂ ਵਿਦਿਆਰਥੀ ਗਰੁੱਪ ਤਾਲਿਬਾਨ ਨਾਮ ਹੇਠ ਤਾਕਤ ਵਿੱਚ ਆਇਆ ਅਤੇ ਇਸਨੇ ਅਫਗਾਨਿਸਤਾਨ ਦੇ ਕਾਫੀ ਗਰੁੱਪ ਆਪਣੇ ਨਾਲ ਮਿਲਾ ਲਏ। ਇਸ ਗਰੁੱਪ ਨੇ ਅਫਗਾਨਿਸਤਾਨ ਦੇ ਵੱਡੇ ਹਿੱਸੇ ਉਪਰ ਕਬਜ਼ਾ ਕਰ ਲਿਆ ਅਤੇ ਸਤੰਬਰ 1996 ਵਿੱਚ ਕਾਬਲ ਵਿੱਚ ਦਾਖਲ ਹੋਕੇ ਸਰਕਾਰ ਕਾਇਮ ਕਰ ਲਈ। ਜਿਹੜੇ ਗਰੁੱਪ ਤਾਲੀਬਾਨ ਦੇ ਨਾਲ ਸਹਿਮਤ ਨਹੀਂ ਹੋਏ, ਉਨ੍ਹਾਂ ਨੇ ਆਪਸ ਵਿੱਚ ਇਕੱਠੇ ਹੋਕੇ ਵੱਖਰਾ ਧੜਾ ਉੱਤਰੀ ਅਲਾਇੰਸ (ਨੌਰਦਰਨ ਅਲਾਇੰਸ) ਕਾਇਮ ਕਰ ਲਿਆ। ਉੱਤਰੀ ਅਲਾਇੰਸ ਅਫ਼ਗਾਨਿਸਤਾਨ ਦੇ ਉੱਤਰ ਵਾਲੇ ਪਾਸੇ ਕਾਬਜ਼ ਰਿਹਾ, ਅਤੇ ਦੋਵੇਂ ਧੜੇ ਆਉਣ ਵਾਲੇ ਕਈ ਸਾਲਾਂ ਤੱਕ ਆਪਸ ਵਿੱਚ ਲੜਦੇ ਰਹੇ। ਜਦ ਤੱਕ ਕਿ ਅਮਰੀਕਾ ਅਤੇ ਇਸਦੇ ਸਾਥੀ ਦੇਸ਼ਾਂ ਨੇ 2001 ਵਿੱਚ ਓਸਾਮਾ ਨੂੰ ਗ੍ਰਿਫਤਾਰ ਕਰਨ ਦੀ ਗੱਲ ਆਖਕੇ ਤਾਲਿਬਾਨ ਉਪਰ ਉੱਤਰੀ ਅਲਾਇੰਸ ਧੜੇ ਦੀ ਮਦਦ ਨਾਲ ਹਮਲਾ ਨਹੀਂ ਕਰ ਦਿੱਤਾ। ਅਮਰੀਕਾ ਅਤੇ ਤਾਲੀਬਾਨ ਦੀ ਲੜਾਈ ਨੇ ਅਗਲੇ 20 ਸਾਲਾਂ ਤੱਕ ਅਫ਼ਗਾਨਿਸਤਾਨ ਵਿੱਚ ਅਸ਼ਾਂਤੀ ਬਣਾਈ ਰੱਖੀ।  The post ਦੋ ਸਦੀਆਂ ਦਾ ਅਫ਼ਗਾਨਿਸਤਾਨ: ਸਾਜ਼ਿਸਾਂ, ਹਮਲੇ, ਰਾਜ ਪਲਟਾ ਅਤੇ ਵਿਸ਼ਵ ਤਾਕਤਾਂ ਦੀ ਸ਼ਮੂਲੀਅਤ [https://sikhpakh.com/article-by-harpreet-singh-longowal/] appeared first on Sikh Pakh [https://sikhpakh.com].

14 abr 2025 - 28 min
episode ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਲਈ ਪੰਥਕ ਜੁਗਤਿ ਲਾਗੂ ਕੀਤੀ ਜਾਵੇ: ਬੀ.ਸੀ. ਤੇ ਓਂਟਾਰੀਆਂ ਦੀਆਂ ਗੁਰਦੁਆਰਾ ਕਮੇਟੀਆਂ artwork
ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਲਈ ਪੰਥਕ ਜੁਗਤਿ ਲਾਗੂ ਕੀਤੀ ਜਾਵੇ: ਬੀ.ਸੀ. ਤੇ ਓਂਟਾਰੀਆਂ ਦੀਆਂ ਗੁਰਦੁਆਰਾ ਕਮੇਟੀਆਂ

ਸਰੀ, ਕਨੇਡਾ: ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਕ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਅਤੇ ਪੰਥਕ ਸੰਸਥਾਵਾਂ ਦੀ ਨਵ-ਉਸਾਰੀ ਬਾਰੇ ਇਕ ਮਹੱਤਵਪੂਰਨ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਬੁਲਾਰੇ ਭਾਈ ਮੋਨਿੰਦਰ ਸਿੰਘ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਦੇ ਬੁਲਾਰੇ ਭਾਈ ਅਮਰਜੀਤ ਸਿੰਘ ਮਾਨ ਵੱਲੋਂ ਜਾਰੀ ਇਹ ਲਿਖਤੀ ਬਿਆਨ ਅਦਾਰਾ ਸਿੱਖ ਪੱਖ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ-ਬਿੰਨ ਸਾਂਝਾ ਕੀਤਾ ਜਾ ਰਿਹਾ ਹੈ: ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਅਤੇ ਪੰਥਕ ਸੰਸਥਾਵਾਂ ਦੀ ਨਵ-ਉਸਾਰੀ ਪਿੱਛਲੇ ਤਿੰਨ ਸਦੀਆਂ ਤੋਂ ਗੁਰੂ ਖਾਲਸਾ ਪੰਥ ਦੇ ਜਾਂਬਾਜ਼ ਜੁਝਾਰੂਆਂ, ਸ਼ਹੀਦਾਂ, ਬੰਦੀ ਸਿੰਘਾਂ, ਅਤੇ ਜਲਾਵਤਨੀ ਯੋਧਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਕਾਲੀ ਪ੍ਰਭੂਸੱਤਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਾਨਾਮਤਾ ਇਤਿਹਾਸ ਸਿਰਜਿਆ। ਇਤਿਹਾਸ ਦੇ ਹਰ ਮੁਸ਼ਕਲ ਦੌਰ ਵਿੱਚੋਂ ਲੰਘਦਿਆਂ ਖਾਲਸਾ ਜੀ ਨੇ ਸਰਬੱਤ ਖਾਲਸਾ ਅਤੇ ਗੁਰਮਤਾ ਵਰਗੀਆਂ ਮੌਲਿਕ ਪ੍ਰੰਪਰਾਵਾਂ ਰਾਹੀਂ ਆਪਣੀ ਜੰਗੀ ਨੀਤੀ ਘੜ ਕੇ ਆਪਣੇ ਆਪ ਨੂੰ ਸੂਤਰਧਾਰ ਕੀਤਾ। ਇਸ ਪਰੰਪਰਾਗਤ ਢਾਂਚੇ ਦੇ ਅਧਾਰ ‘ਤੇ ਖਾਲਸਾ ਜੀ ਨੇ ਕਈ ਵਾਰ ਜੋਖਮ ਭਰੇ ਹਲਾਤਾਂ ਵਿੱਚੋਂ ਵੀ ਗੁਜ਼ਰਦਿਆਂ ਪੰਥ ਦੀ ਆਨ ਸ਼ਾਨ ਨੂੰ ਸਹੀ ਸਲਾਮਤ ਰੱਖਦੇ ਹੋਏ ਫਤਹਿ ਪ੍ਰਾਪਤ ਕੀਤੀ। ਇਸ ਨੂੰ ਸਾਕਾਰ ਕਰਨ ਦੇ ਲਈ ਸਿੱਖਾਂ ਦੇ ਤਿੰਨ ਮਜ਼ਬੂਤ ਥੰਮ ਰਹੇ ਹਨ ਜੋ ਇੱਕ ਸਾਂਝੇ ਧੁਰੇ ਦਾ ਕੰਮ ਕਰਦੇ ਰਹੇ: ●      ਜੀਵਨ ਵਾਲੀਆਂ ਅਕਾਲੀ ਸਖਸ਼ੀਅਤਾਂ ਦਾ ਨਿਸ਼ਕਾਮ ਜਥਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪਹਿਰੇਦਾਰੀ ਕਰਦੇ ਹੋਏ ਖਾਲਸਾ ਜੀ ਦੀ ਅਕਾਲੀ ਪ੍ਰਭੂਸੱਤਾ ਨੂੰ ਕਾਇਮ ਰੱਖਦਾ ਰਿਹਾ। ●      ਸਰਬੱਤ ਖਾਲਸਾ ਅਤੇ ਗੁਰਮਤਾ ਦੀਆਂ ਪਵਿੱਤਰ ਪਰੰਪਰਾਵਾਂ ਜਿਨ੍ਹਾਂ ਰਾਹੀਂ ਪੰਥ ਦੇ ਸਮੂਹ ਹਿੱਸਿਆਂ ਵਿੱਚਕਾਰ ਨਿਰਸਵਾਰਥ ਹੋ ਕੇ ਸਾਂਝੀ ਰਾਏ ਉਸਾਰ ਕੇ ਸ੍ਰੀ ਅਕਾਲ ਤਖਤ ਸਾਹਿਬ ਵਿੱਖੇ ਸਾਂਝੇ ਫੈਸਲੇ ਲਏ ਜਾਂਦੇ ਰਹੇ। ●      ਖੁਦਮੁਖਤਿਆਰ ਸਿੱਖ ਜਥੇ ਜੋ ਆਪਣੀ ਜੰਗੀ ਸਮਰੱਥਾ ਅਤੇ ਕੁਰਬਾਨੀ ਦੀਆਂ ਲਾਮਿਸਾਲ ਘਾਲਨਾਵਾਂ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਵਿੱਖੇ ਪੰਥ ਦੇ ਮਿੱਥੇ ਟੀਚਿਆਂ ਨੂੰ ਮੈਦਾਨਿ-ਜੰਗ ਵਿੱਚ ਅਖੀਰਲੇ ਸਵਾਸ ਤੱਕ ਲਾਗੂ ਕਰਨ ਲਈ ਸੰਘਰਸ਼ ਕਰਦੇ ਰਹੇ। ਗੁਰੂ ਗ੍ਰੰਥ-ਗੁਰੂ ਪੰਥ ਨੂੰ ਪ੍ਰਣਾਏ ਧਿਰਾਂ, ਜਥਿਆਂ ਅਤੇ ਸੇਵਾਦਾਰਾਂ ਨੂੰ ਅੱਜ ਵੀ ਇਸੇ ਹੀ ਤਰਜ਼ ‘ਤੇ ਅਸਲ ਅਕਾਲੀ ਸਿੰਘਾਂ ਦੀ ਪਹਿਰੇਦਾਰੀ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ ਬਹਾਲੀ ਲਈ ਯਤਨ ਕਰਨੇ ਚਾਹੀਦੇ ਹਨ। ਇਹ ਇੱਕੋ ਹੀ ਤਰੀਕਾ ਹੈ ਜਿਸ ਰਾਹੀਂ ਇੰਡੀਅਨ ਸਟੇਟ ਦੇ ਸਾਰੇ ਢਾਂਚਿਆਂ ਦੇ ਦਬਾਅ ਅਤੇ ਲਾਲਚ ਤੋਂ ਮੁਕਤ ਹੋ ਕੇ ਨਿਸ਼ਕਾਮ ਵਿਚਰਨ ਵਾਲੀ ਸਾਂਝੀ ਅਗਵਾਈ ਸਿਰਜੀ ਜਾ ਸਕਦੀ ਹੈ। ਅੱਜ ਜਾਹਰ ਹੈ ਕਿ ਆਲਮੀ ਭੂ-ਸਿਆਸਤ ਵਿੱਚ ਤਣਾਅ ਅਤੇ ਅਸਥਿਰਤਾ ਤੇਜ਼ੀ ਨਾਲ ਵੱਧ ਰਹੇ ਹਨ ਜਿਸ ਦੇ ਕਾਰਨ ਦੱਖਣੀ ਏਸ਼ੀਆ ਦੇ ਨਕਸ਼ੇ, ਢਾਂਚੇ ਅਤੇ ਰਾਜਸੀ ਗਿਣਤੀਆਂ ਮਿਣਤੀਆਂ ਉਨ੍ਹੀ ਹੀ ਤੇਜ਼ੀ ਨਾਲ ਦਿਨੋ ਦਿਨ ਬਦਲ ਰਹੀਆਂ ਹਨ। ਇਨ੍ਹਾਂ ਅਸਥਿਰ ਹਲਾਤਾਂ ਵਿੱਚ ਗੁਰੂ ਖਾਲਸਾ ਪੰਥ ਦੀ ਰਾਜਸੀ ਸਮਰੱਥਾ ਅਤੇ ਪੰਜਾਬ ਦੀ ਭੂ-ਰੁਣਨੀਤਕ ਅਹਿਮੀਅਤ ਨੂੰ ਦੇਖਦੇ ਹੋਏ ਇੰਡੀਅਨ ਸਟੇਟ ਦਾ ਸਮੁੱਚਾ ਤੰਤਰ ਸਿੱਖ ਆਗੂਆਂ, ਸੰਸਥਾਵਾਂ, ਅਤੇ ਸਮੁੱਚੇ ਢਾਂਚਿਆਂ ਦੀਆਂ ਸ਼ਾਖ ਅਤੇ ਸਮਰੱਥਾ ਨੂੰ ਨੇਸਤੋਨਾਬੂਦ ਕਰਨ ‘ਤੇ ਤੁਲਿਆ ਹੋਇਆ ਹੈ। ਇਸ ਵੇਲੇ ਦਿੱਲੀ ਦਰਬਾਰ ਨਹੀਂ ਚਹੁੰਦਾ ਕਿ ਸਿੱਖਾਂ ਵਿੱਚਕਾਰ ਕਿਸੀ ਵੀ ਕਿਸਮ ਦਾ ਸਾਂਝਾ ਧੁਰਾ ਬਣਿਆ ਰਹੇ ਜਿਸ ਦੇ ਆਲੇ ਦੁਆਲੇ ਸਿੱਖ ਇਕੱਤਰ ਹੋ ਕੇ ਜੁਲਮ ਨਾਲ ਟਕਰਾਉਂਦੇ ਹੋਏ ਆਪਣੇ ਸੁਤੰਤਰ ਰਾਜ, ਖਾਲਿਸਤਾਨ, ਵੱਲ ਵੱਧ ਸਕਣ। ਪਿੱਛਲੇ ਲੰਬੇ ਸਮੇਂ ਤੋਂ ਪੰਥਕ ਹਲਕਿਆਂ ਅਤੇ ਸਮੁੱਚੀ ਸੰਗਤ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਅਤੇ ਪੰਥਕ ਸੰਸਥਾਵਾਂ ਦੀ ਖਦਮੁਖਤਿਆਰੀ ਚਿੰਤਾ ਦੇ ਵਿਸ਼ੇ ਰਹੇ ਹਨ। ਪ੍ਰਚੱਲਤ ਦੁਨੀਆਵੀ ਮਾਨਤਾਵਾਂ ਦੇ ਦਬਾਅ ਕਾਰਨ ਇਸ ਸਮੱਸਿਆ ਨੂੰ ਲੈ ਕੇ ਪੰਥਕ ਧਿਰਾਂ ਵਿੱਚੋਂ ਵੀ ਪੇਸ਼ ਕੀਤੇ ਗਏ ਬਹੁਤੇ ਹੱਲ ਅਤੇ ਸਰਗਰਮੀ ਕਾਹਲ ਵਿੱਚੋਂ ਹੀ ਨਿਕਲ ਰਹੇ ਹਨ। ਗੁਰੂ-ਲਿਵ ਅਤੇ ਪੰਥਕ ਪਰੰਪਰਾਵਾਂ ਤੋਂ ਟੁੱਟੇ ਹੋਣ ਦੇ ਕਾਰਨ ਪੰਥਕ ਹਲਕਿਆਂ ਵਿੱਚ ਦੀਰਘ ਕਾਲ ਦੇ ਟਿਕਾਊ ਅਤੇ ਪਾਏਦਾਰ ਬਦਲ ਪੈਦਾ ਕਰਨ ਲਈ ਸੰਘਰਸ਼ ਕਰਨ ਦੀ ਬਜਾਏ ਡੰਗਟਪਾਊ ਬਿਆਨਬਾਜ਼ੀ ਅਤੇ ਰਸਮੀ ਸਰਗਰਮੀ ਦੀ ਭਰਮਾਰ ਰਹੀ ਹੈ। ਇਸ ਅਮਲ ਵਿੱਚੋਂ ਕੋਈ ਸਾਰਥਕ ਬਦਲ ਨਹੀਂ ਉਭਰ ਸਕਿਆ ਸਗੋਂ ਇਨ੍ਹਾਂ ਕਮਜ਼ੋਰੀਆਂ ਨੂੰ ਵਰਤਦਿਆਂ ਹੋਇਆਂ ਇੰਡੀਅਨ ਸਟੇਟ ਮਨੋਵਗਿਆਨਕ ਹਮਲਿਆਂ ਅਤੇ ਹੋਰ ਹੱਥਕੰਡਿਆਂ ਰਾਹੀਂ ਪੰਥ ਵਿੱਚ ਅੰਦਰੂਨੀ ਧੁਰਵੀਕਰਨ (ਪੋਲਰਆਈਜ਼ੇਸ਼ਨ), ਬੇਭਰੋਸਗੀ ਅਤੇ ਕਲੇਸ਼ ਵਧਾ ਰਿਹਾ ਹੈ। ਪਿੱਛਲੇ ਕੁੱਝ ਮਹੀਨਿਆਂ ਦੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਪੰਥਕ ਨਵ-ਉਸਾਰੀ ਕਿਸੇ ਵੀ ਹਾਲਤ ਪਰ-ਅਧੀਨ ਸੰਸਥਾਵਾਂ (ਵਿਧਾਨ ਸਭਾ ਜਾਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਲੜਨ ਵਾਲੀਆਂ ਪਾਰਟੀਆਂ) ਰਾਹੀਂ ਨਹੀਂ ਹੋ ਸਕਦੀ। ਇਸ ਦੀ ਥਾਂ ‘ਤੇ ਸਾਨੂੰ ਪਛਾਨਣਾ ਪਵੇਗਾ ਕਿ ਅਜੋਕੀ ਦੁਰਗਤੀ ਦਾ ਕਾਰਨ ਇੰਡੀਅਨ ਸਟੇਟ ਦੇ ਬਹੁ-ਪੱਖੀ ਹਮਲੇ ਅਤੇ ਆਪਣੇ ਅਸਲੀ ਪਰੰਪਰਾ ਨੂੰ ਪਿੱਠ ਦੇਣ ਕਾਰਨ ਹੀ ਹੋਈ ਹੈ। ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਅੱਜ ਲੋੜ ਹੈ ਕਿ ਪਰ-ਅਧੀਨ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਅਕਤੀਆਂ ਨੂੰ ਬਦਲਣ ਦੀ ਬਿਰਤੀ ਤੋਂ ਉੱਪਰ ਉੱਠ ਕੇ ਆਪਣੀਆਂ ਸੁਤੰਤਰ ਢਾਂਚਿਆਂ ਦੀ ਨਵ-ਉਸਾਰੀ ਵੱਲ ਧਿਆਨ ਦਈਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਈ ਦਹਾਕਿਆਂ ਤੋਂ ਬਾਦਲ ਪਰਿਵਾਰ ਨੇ ਪੰਥਕ ਸੰਸਥਾਵਾਂ ਨੂੰ ਖੇਡ ਬਣਾ ਕੇ ਉਨ੍ਹਾਂ ਦੀ ਵਕਾਰ ਨੂੰ ਸੱਟ ਮਾਰੀ ਹੈ ‘ਤੇ ਇਸ ਲਈ ਬਾਦਲ ਪਰਿਵਾਰ ਨੂੰ ਸਿੱਖ ਸੰਸਥਾਵਾਂ ਤੋਂ ਲਾਂਭੇ ਕਰਨ ਦੀ ਲੋੜ ਹੈ। ਇਸ ਦੇ ਨਾਲ ਇਹ ਵੀ ਜੱਗ ਜਾਹਰ ਹੈ ਕਿ ਆਪਣੇ ਪਾਲਤੂਆਂ ਰਾਹੀਂ ਭਾਜਪਾ ਸਿੱਖ ਸੰਸਥਾਵਾਂ ਉੱਪਰ ਆਪਣਾ ਸਿੱਧਾ ਕਬਜ਼ਾ ਕਰਨਾ ਚਹੁੰਦੀ ਹੈ। ਦੋਹਾਂ ਦੁਸ਼ਮਨ ਜਮਾਤਾਂ ‘ਚੋਂ ਇੱਕ ਦੀ ਚੋਣ ਕਰਨ ਦੀ ਬਜਾਏ ਪੰਥਕ ਰਵਾਇਤ ਦੀ ਰੋਸ਼ਨੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ, ਪੰਥਕ ਸੰਸਥਾਵਾਂ ਦੀ ਨਵ-ਉਸਾਰੀ ਅਤੇ ਗੁਰਦੁਆਰਾ ਪ੍ਰਬੰਧ ਨੂੰ ਵੋਟ ਪਾਰਟੀਆਂ ਦੀ ਚੁੰਗਲ ਤੋਂ ਮੁਕਤ ਕਰਨ ਲਈ ਸੰਜੀਦਗੀ ਦੇ ਨਾਲ ਕਮਰਕੱਸੇ ਕਰਨ ਦੀ ਸਖਤ ਲੋੜ ਹੈ। ਪਿੱਛਲੇ ਕੁੱਝ ਮਹੀਨਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ ਮਨਮਰਜ਼ੀ ਨਾਲ ਹੋ ਰਹੀ ਬਦਲੀ ਨੂੰ ਦੇਖਦੇ ਹੋਏ ਸਮੂਹ ਗੁਰੂ ਕੀਆਂ ਸੰਗਤਾਂ, ਸੰਪਰਦਾਵਾਂ, ਅਤੇ ਪੰਥਕ ਜਥੇਬੰਦੀਆਂ ਦੇ ਚਰਨਾਂ ਵਿੱਚ ਸਨਿੱਮਰ ਬੇਨਤੀ ਹੈ ਕਿ ਵਿਅਕਤੀਆਂ ਦੇ ਹੱਕ ਜਾਂ ਵਿਰੋਧ ਵਿੱਚ ਖੜ੍ਹਨ ਦੀ ਥਾਂ ‘ਤੇ ਗੰਭੀਰਤਾ ਦੇ ਨਾਲ ਅੰਦਰੂਨੀ ਸੰਵਾਦ ਨੂੰ ਅੱਗੇ ਤੋਰਿਆ ਜਾਵੇ ਜਿਸ ‘ਤੇ ਅਮਲ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਯਕੀਨੀ ਬਣ ਸਕੇ। ਇਸ ਅੰਦਰੂਨੀ ਸੰਵਾਦ ਦੇ ਤਿੰਨ ਮੁੱਖ ਖੇਤਰ ਬਣਦੇ ਹਨ: ੧. ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਅਤੇ ਸਿਰਮੌਰਤਾ ਨੂੰ ਬਹਾਲ ਕਰਨ ਦੇ ਲਈ ਦੁਨੀਆਂ ਭਰ ਦੀਆਂ ਸੰਗਤਾਂ ਦੀ ਸਾਂਝੀ ਸ਼ਮੂਲੀਅਤ ਵਾਲਾ ਸੁਤੰਤਰ ਪੰਥਕ ਢਾਂਚਾ ਉਸਾਰਿਆ ਜਾਵੇ ਜਿਸ ਦੇ ਕੇਂਦਰ ਵਿੱਚ ਸਹੀ ਮਾਅਨਿਆਂ ਵਿੱਚ ਅਕਾਲੀ ਸਿੰਘਾਂ ਦਾ ਜਥਾ ਹੋਵੇ ਜੋ ਨਿਸ਼ਕਾਮ ਹੋ ਕੇ ਇਸ ਪ੍ਰਬੰਧ ਦੀ ਪਹਿਰੇਦਾਰੀ ਕਰਨ। ੨. ਗੁਰੂ ਖਾਲਸਾ ਪੰਥ ਦੇ ਸਮੂਹ ਜਥਿਆਂ ਅਤੇ ਸੰਸਥਾਵਾਂ ਦੀ ਸ਼ਮੂਲੀਅਤ ਕਰਨ ਵਾਲੀ ਗੁਰਮਤਾ ਜੁਗਤਿ ਰਾਹੀਂ ਫੈਸਲੇ ਲੈਣ ਦੀ ਵਿਧੀ ਨੂੰ ਵਿਹਾਰਕ ਰੂਪ ਵਿੱਚ ਲਾਗੂ ਕਰਨ ਲਈ ਵਿਚਾਰ ਵਟਾਂਦਰੇ ਅਤੇ ਉੱਦਮ ਸ਼ੁਰੂ ਹੋਣ। ੩. ਗੁਰਦੁਆਰਾ ਪ੍ਰਬੰਧ ਦੀ ਖੁਦਮੁਖਤਿਆਰੀ ਦੀ ਬਹਾਲੀ ਕੀਤੀ ਜਾਵੇ ਤਾਂ ਕਿ ਵੋਟ ਰਾਜਨੀਤਕ ਆਗੂਆਂ ਵੱਲੋਂ ਇੰਡੀਅਨ ਸਟੇਟ ਦੀਆਂ ਤਾਕਤਾਂ ਦੀ ਵਰਤੋਂ ਕਰਕੇ ਇਨ੍ਹਾਂ ਸੰਸਥਾਵਾਂ ਦੀ ਪੰਥਕ ਹਿੱਤਾਂ ਦੇ ਉਲਟ ਜਾਂ ਇੰਡੀਅਨ ਸਟੇਟ ਦੇ ਮਤਹਿਤ ਰੱਖਕੇ ਸਿੱਧੇ-ਅਸਿੱਧੇ ਢੰਗਾਂ ਨਾਲ ਗੁਰਦੁਆਰਾ ਪ੍ਰਬੰਧ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। The post ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਲਈ ਪੰਥਕ ਜੁਗਤਿ ਲਾਗੂ ਕੀਤੀ ਜਾਵੇ: ਬੀ.ਸੀ. ਤੇ ਓਂਟਾਰੀਆਂ ਦੀਆਂ ਗੁਰਦੁਆਰਾ ਕਮੇਟੀਆਂ [https://sikhpakh.com/sikh-news-20250326/] appeared first on Sikh Pakh [https://sikhpakh.com].

27 mar 2025 - 6 min
episode ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਸੁਨੇਹਾ artwork
ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਸੁਨੇਹਾ

ਚੰਡੀਗੜ੍ਹ –  ਪੰਥ ਸੇਵਕ ਭਾਈ ਦਲਜੀਤ ਸਿੰਘ ਵੱਲੋਂ ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਖਾਲਸਾ ਪੰਥ ਅਤੇ ਗੁਰ-ਸੰਗਤਿ ਨਾਲ ਸੁਨੇਹਾ ਸਾਂਝਾ ਕੀਤਾ ਗਿਆ ਹੈ। ਇੱਥੇ ਅਸੀ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਸਾਂਝਾ ਕਰ ਰਹੇ ਹਾਂ: ਅਕਾਲ ਸਹਾਇ॥ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਅੱਜ ੧ ਚੇਤ ੫੫੭ ਨਾਨਕਸ਼ਾਹੀ ਨੂੰ ਗੁਰੂ ਖਾਲਸਾ ਪੰਥ ਹੋਲੇ ਮਹੱਲੇ ਦਾ ਜੋੜ ਮੇਲਾ ਮਨਾ ਰਿਹਾ ਹੈ। ਹੋਲਾ ਮਹੱਲਾ ਜੋੜ ਮੇਲਾ ਮਨਾਉਣ ਦੇ ਬਹੁ ਪਰਤੀ ਉਦੇਸ਼ ਦਸਮੇਸ਼ ਪਿਤਾ ਜੀ ਨੇ ਮਿਥੇ ਹਨ। ਹੋਲੇ ਮਹੱਲੇ ਮੌਕੇ ਜਿੱਥੇ ਗੁਰਸੰਗਤਿ ਪਰਮ ਸਤ ਦੀ ਖੋਜ ਲਈ ਆਤਮ ਚੀਨਣ ਕਰਨ, ਆਤਮ ਰੰਗ ਅਤੇ ਗੁਰਮਤਿ ਦੀ ਸੋਝੀ ਪ੍ਰਾਪਤੀ ਲਈ ਇਕੱਤਰ ਹੁੰਦੀ ਹੈ ਓਥੇ ਇਸ ਇਕੱਤਰਤਾ ਦਾ ਮਨੋਰਥ ਸਾਂਝੀ ਪੰਥਕ ਸ਼ਕਤੀ ਅਤੇ ਖਾਲਸੇ ਦੇ ਜੰਗੀ ਜਾਹੋ ਜਲਾਲ ਦੇ ਦਰਸ਼ਨ ਕਰਨਾ ਅਤੇ ਪੰਥਕ ਜਜਬਾ ਭਰਨਾ, ਖਾਲਸਾ ਜੀ ਕੇ ਬੋਲ ਬਾਲੇ ਤੇ ਰਾਜ ਕਰੇਗਾ ਖਾਲਸਾ ਦੇ ਪੰਥਕ ਨਿਸ਼ਾਨੇ ਦੀ ਪ੍ਰਾਪਤੀ ਅਤੇ ਧਰਮ ਯੁੱਧ ਕਰ ਰਹੇ ਸਮੂਹ ਸਿੰਘ ਬੀਬੀਆਂ ਅਤੇ ਭੁਝੰਗੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨਾ ਵੀ ਹੁੰਦਾ ਹੈ। ਇਸੇ ਤਰ੍ਹਾਂ ਹੋਲੇ ਮਹੱਲੇ ਉੱਤੇ ਗੁਰੂ ਖਾਲਸਾ ਪੰਥ ਅੰਦਰ ਸਾਂਝੀਆਂ ਪੰਥਕ ਚੁਣੌਤੀਆਂ ਤੇ ਸੰਕਟਾਂ ਨੂੰ ਹਲ ਕਰਨ ਹਿਤ ਇਤਿਹਾਸ ਦੀ ਰੌਸ਼ਨੀ ਵਿਚ ਭਵਿਖ ਦੀ ਸੇਧ ਲਈ ਨੀਤੀ ਵਾਰਤਾ ਕਰਨ ਦੀ ਰਵਾਇਤ ਵੀ ਰਹੀ ਹੈ। ਅੱਜ ਵਰਤਮਾਨ ਸਮੇਂ ਜਦੋਂ ਪੰਥਕ ਸੰਸਥਾਵਾਂ ਅਤੇ ਜਥੇਬੰਦੀ ਖਿੰਡਾਓ ਅਤੇ ਗਿਰਾਵਟ ਦੇ ਦੌਰ ਵਿਚੋਂ ਗੁਜਰ ਰਹੀਆਂ ਹਨ ਉਸ ਵਕਤ ਆਪਸੀ ਸੰਵਾਦ ਹੋਰ ਵੀ ਜਰੂਰੀ ਹੋ ਜਾਂਦਾ ਹੈ। ਸੋ ਇਸੇ ਭਾਵਨਾ ਨਾਲ ਅਸੀਂ ਗੁਰਸੰਗਤਿ ਨਾਲ ਕੁਝ ਵਿਚਾਰ ਸਾਂਝੇ ਕਰ ਰਹੇ ਹਾਂ। ਪਿਛਲੇ ਕਈ ਦਹਾਕਿਆਂ ਤੋਂ ਪੰਥਕ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਲਗਾਤਾਰ ਗਹਿਰੇ ਹੁੰਦੇ ਜਾ ਰਹੇ ਸੰਕਟਾਂ ਦੇ ਵਰਤਾਰੇ ਵਿਚ ੧੭ ਮੱਘਰ ੫੫੬ ਨਾਨਕਸ਼ਾਹੀ (੨ ਦਸੰਬਰ ੨੦੨੪ ਈ.) ਨੂੰ ਸਿਰੀ ਅਕਾਲ ਤਖਤ ਸਾਹਿਬ ਉਤੇ ਹੋਈ ਕਾਰਵਾਈ ਇਕ ਅਹਿਮ ਪੜਾਅ ਹੈ। ਬਿਨਾ ਸ਼ੱਕ ਜੋ ਪੰਜ ਗੁਨਾਹ ਬਾਦਲ ਧੜੇ ਕੋਲੋਂ ਮੰਨਵਾਏ ਗਏ ਹਨ ਉਹ ਸਹੀ ਹਨ ਪਰ ਇਸ ਸਾਰੀ ਗਿਰਾਵਟ, ਖਿੰਡਾਓ ਅਤੇ ਪੁਨਰਸੁਰਜੀਤੀ ਬਾਰੇ ਬਿਨਾ ਕਿਸੇ ਪੜਚੋਲ ਅਤੇ ਗੁਰਸੰਗਤਿ ਦੇ ਵੱਖ-ਵੱਖ ਜਥਿਆਂ ਤੇ ਸੰਸਥਾਵਾਂ ਦੀ ਸ਼ਮੂਲੀਅਤ ਤੋਂ ਬਿਨਾ ਕੀਤੇ ੨ ਦਸੰਬਰ ਵਾਲੇ ਫੈਸਲਿਆਂ ਨਾਲ ਪੰਥ ਵਿਚ ਸੂਤਰਧਾਰਤਾ ਹੋਣ ਦੀ ਬਜਾਏ ਖਿੰਡਾਓ ਅਤੇ ਭੰਬਲਭੂਸਾ ਹੋਰ ਵੀ ਵਧ ਗਿਆ ਹੈ। ਇਸ ਤੋਂ ਬਾਅਦ ਪਿਛਲੇ ਤਿੰਨ ਮਹੀਨਿਆਂ ਦੌਰਾਨ ਵੱਖ-ਵੱਖ ਤਖਤਾਂ ਦੇ ਜਥੇਦਾਰਾਂ ਦੀ ਮਨਮਰਜੀ ਨਾਲ ਕੀਤੀ ਸੇਵਾ ਮੁਕਤੀ ਅਤੇ ਸ਼ਿਰੋਮਣੀ ਕਮੇਟੀ ਦੇ ਪਰਧਾਨ ਦਾ ਅਸਤੀਫਾ ਖਿੰਡਾਓ ਦੇ ਇਸ ਵਰਤਾਰੇ ਦੀ ਪਰਤੱਖ ਮਿਸਾਲ ਹੈ। ੨ ਦਸੰਬਰ ੨੦੨੪ ਨੂੰ ਬਾਦਲ ਦਲ ਦੇ ਵਿਚ ਸਰਗਰਮ ਰਹੇ ਵੱਖ-ਵੱਖ ਵੋਟ ਰਾਜਨੀਤਕ ਆਗੂਆਂ, ਸ਼ਿਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਤਖਤਾਂ ਦੇ ਜਥੇਦਾਰਾਂ ਵਲੋਂ ਸਾਂਝੇ ਰੂਪ ਵਿਚ ਸੰਗਤ ਦੇ ਸਨਮੁਖ ਜੋ ਪੰਜ ਗੁਨਾਹ ਤਸਲੀਮ ਕੀਤੇ ਗਏ ਹਨ, ਇਹਨਾ ਗੁਨਾਹਾਂ ਦੇ ਹੇਠ ਲਿਖੇ ਪ੍ਰਮੁੱਖ ਦਾਇਰੇ ਬਣਦੇ ਹਨ: ੳ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਤੇ ਸ਼ਬਦ ਗੁਰੂ ਦੀ ਘੋਰ ਬੇਅਦਬੀ ਕਰਨ ਵਾਲਿਆਂ (ਜਿਵੇਂ ਕਿ ਸਿਰਸੇ ਵਾਲੇ ਪਾਖੰਡੀ) ਨਾਲ ਸਾਂਝ ਰੱਖਣੀ ਤੇ ਉਹਨਾ ਦੀ ਪੁਸ਼ਤਪੁਨਾਹੀ ਕਰਨੀ। ਅ) ਗੁਰੂ ਖਾਲਸਾ ਪੰਥ ਦੇ ਦੋਖੀਆਂ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜਾਲਮ ਪੁਲਿਸ ਅਫਸਰਾਂ ਨੂੰ ਪ੍ਰਸ਼ਾਸਨਿਕ ਅਤੇ ਰਾਜਸੀ ਅਹੁਦੇ ਦੇਣੇ ਤੇ ਉਹਨਾ ਦੀ ਪੁਸ਼ਤਪਨਾਹੀ ਕਰਨੀ। ੲ) ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਅਤੇ ਸਾਖ ਨੂੰ ਢਾਹ ਲਾਉਣੀ। ਸ) ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਾਖ, ਖੁਦਮੁਖਤਿਆਰੀ ਅਤੇ ਨਿਰਪੱਖਤਾ ਨੂੰ ਢਾਹ ਲਾਉਣੀ। ਹ) ਸਿੱਖਾਂ ਦੀ ਜਥੇਬੰਦੀ ਅਕਾਲੀ ਦਲ ਦਾ ਚਰਿੱਤਰ ਬਦਲ ਕੇ ਇਸ ਨੂੰ ਪੰਜਾਬੀ ਪਾਰਟੀ ਬਣਾਉਣਾ। ਇਹਨਾਂ ਗੁਨਾਹਾਂ ਬਾਬਤ ਬੀਤੇ ਲੰਮੇ ਸਮੇਂ ਤੋਂ ਬਹੁਤ ਸਾਰੇ ਪੰਥਪਰਸਤ ਜਥੇ ਅਤੇ ਸਖਸ਼ੀਅਤਾਂ ਲਗਾਤਾਰ ਗੁਰੂ ਖਾਲਸਾ ਪੰਥ ਨੂੰ ਸੁਚੇਤ ਕਰ ਰਹੇ ਸਨ। ਹੁਣ ਜਦੋਂ ਬਾਦਲ ਧੜੇ ਦੀ ਆਪਣੀ ਸਾਖ ਬਹੁਤ ਡਿੱਗ ਗਈ ਅਤੇ ਇਸ ਵਿਚ ਅੰਦਰੂਨੀ ਖਿੰਡਾਓ ਅਤੇ ਪਾਟੋਧਾੜ ਬਹੁਤ ਵਧ ਗਈ ਤੇ ਇਹਨਾ ਨੂੰ ਲਗਾਤਾਰ ਵੋਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਹਨਾ ਵੱਲੋਂ ੨ ਦਸੰਬਰ ੨੦੨੪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਉਕਤ ਪੰਜ ਗੁਨਾਹ ਕਬੂਲ ਕੀਤੇ ਗਏ ਹਨ। ਇਥੇ ਇਹ ਗੱਲ ਖਾਸ ਗੌਰ ਕਰਨ ਵਾਲੀ ਹੈ ਕਿ ਇਹ ਮਾਮਲਾ ਕੁਝ ਆਗੂਆਂ ਦੀ ਧਾਰਮਿਕ ਸੁਧਾਈ ਦਾ ਨਹੀਂ ਹੈ, ਬਲਕਿ ਅਸਲ ਵਿਚ ਇਹ ਮਸਲਾ ਸਿਰੀ ਅਕਾਲ ਤਖਤ ਸਾਹਿਬ, ਸ਼ਿਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਕਾਲੀ ਰਾਜਨੀਤੀ ਦੀ ਸਾਖ ਅਤੇ ਸ਼ਾਨ ਦੀ ਪੁਨਰਸੁਰਜੀਤੀ ਦਾ ਹੈ। 2 ਦਸੰਬਰ ਵਾਲੇ ਫੈਸਲਿਆਂ ਬਾਰੇ ਵੀ ਵਿਆਪਕ ਪੜਚੋਲ ਦੀ ਲੋੜ ਹੈ ਕਿਉਂਕਿ ਇਹ ਅਮਲ ਪੰਥਕ ਕਸੌਟੀ ਉੱਤੇ ਖਰਾ ਨਹੀਂ ਉੱਤਰਦਾ ਅਤੇ ਇਸ ਵਿਚ ਕਈ ਬੁਨਿਆਦੀ ਊਣਤਾਈਆਂ ਹਨ। ਗੁਨਾਹਾਂ ਦੇ ਕਾਰਨਾਂ ਦੀ ਵਿਆਪਕ ਪੜਚੋਲ ਦੀ ਅਣਹੋਂਦ ਰਹੀ ਗੁਰਸੰਗਤਿ ਵੱਲੋਂ ਬਾਦਲ ਦਲ ਨੂੰ ਪਿਛਲੀਆਂ ਚਾਰ ਚੋਣਾਂ ਦੌਰਾਨ ਲੱਕ ਤੋੜਵੀ ਹਾਰ ਦੇ ਰੂਪ ਵਿੱਚ ਪਹਿਲਾਂ ਹੀ ਰਾਜਸੀ ਸਜ਼ਾ ਦਿੱਤੀ ਜਾ ਚੁੱਕੀ ਸੀ। ਪਰ ਜਥੇਦਾਰ ਰਾਜਸੀ ਗੁਨਾਹਾਂ ਦੀ ਵਿਆਪਕ ਪੜਚੋਲ ਕਰਵਾਉਣ ਵਿਚ ਨਾਕਾਮ ਰਹੇ ਹਨ। ਇਸ ਨੁਕਤੇ ਦੀ ਪੜਚੋਲ ਕਰਵਾਈ ਜਾਣੀ ਜਰੁਰੂ ਸੀ ਕਿ ਕੀ ਇਹ ਗੁਨਾਹ ਵਿਆਕਤੀਗਤ ਗਲਤੀ ਜਾਂ ਨੀਤੀਗਤ ਕੁਰਾਹਾ ਸਨ ਜਾਂ ਫਿਰ ਇਹ ਢਾਂਚਾਗਤ ਊਣਤਾਈ ਵਿਚੋਂ ਉਪਜੇ ਹਨ? ਰੋਗ ਦੀ ਜੜ੍ਹ ਲੱਭੇ ਤੋਂ ਬਿਨਾਂ ਉਸਦਾ ਇਲਾਜ ਕਰ ਸਕਣਾ ਔਖਾ ਹੁੰਦਾ ਹੈ। ਵਿਆਪਕ ਪੜਚੋਲ ਦੀ ਅਣਹੋਂਦ ਕਾਰਨ ਬੀਤੇ ਦੀ ਜਵਾਬਦੇਹੀ ਸਤਹੀ ਪਧਰ ਦੀ ਹੀ ਤਹਿ ਹੋ ਸਕੀ। ਇਸ ਲਈ ਭਵਿਖ ਦਾ ਜੋ ਰਾਹ ਦਰਸਾਇਆ ਗਿਆ ਹੈ ਉਹ ਵੀ ਪੁਖਤਾ ਨਹੀਂ ਹੈ। ਫੈਸਲਾ ਲੈਣ ਦੀ ਜੁਗਤਿ ਵਿਚ ਊਣਤਾਈਆਂ ਖਾਲਸਾ ਪੰਥ ਵਿਚ ਗੁਰਮਤਾ ਕਰਨ ਦੀ ਵਿਧੀ ਪਾਰਦਰਸ਼ੀ, ਸੰਗਤੀ ਅਤੇ ਪੰਚ ਪ੍ਰਧਾਨੀ ਪ੍ਰਣਾਲੀ ਅਧਾਰਤ ਹੈ ਜਿਸ ਵਾਸਤੇ ਅਜਿਹਾ ਫੈਸਲਾ ਲੈਣ ਲਈ ਪੰਥਕ ਖੇਤਰ ਵਿਚ ਵਿਚਰਦੇ ਧਾਰਮਿਕ ਤੇ ਪੰਥਕ ਰਾਜਸੀ ਜਥਿਆਂ, ਸੰਪਰਦਾਵਾਂ ਤੇ ਪਰਬੰਧਕੀ ਸੰਸਥਾਵਾਂ ਦੀ ਸਮੂਲੀਅਤ ਲਾਜਮੀ ਸੀ ਪਰ ਜਾਪਦਾ ਹੈ ਕਿ ਰਾਜਸੀ ਧਿਰਾਂ ਦੇ ਪ੍ਰਭਾਵ ਅਧੀਨ ਜਥੇਦਾਰਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਇਸ ਲਈ ਬਾਦਲ ਦਲੀਆਂ ਨੂੰ ਤਨਖਾਹ ਲਾਉਣ ਦਾ ਤਰੀਕਾਕਾਰ ਗੁਰਮਤੇ ਦੀ ਪੰਥਕ ਰਿਵਾਇਤ ਦੇ ਅਨੁਸਾਰੀ ਨਹੀਂ ਸੀ। ਤਨਖਾਹ ਦੀ ਜੁਗਤਿ ਵਿਚ ਊਣਤਾਈਆਂ ਤੇ ਗਲਤੀਆਂ: ਬਾਦਲ ਦਲ ਦੀ ਸਮੁੱਚੀ ਆਗੂ ਜਮਾਤ ਨੇ, ਸਮੇਤ ਸੁਖਬੀਰ ਸਿੰਘ ਬਾਦਲ ਦੇ, ਆਪਣੇ ਜੋ ‘ਗੁਨਾਹ’ ਕਬੂਲ ਕੀਤੇ ਹਨ ਉਹ ਗੁਰੂ ਗਰੰਥ ਤੇ ਗੁਰੂ ਪੰਥ ਨਾਲ ਵਿਸਾਹਘਾਤ ਦੀ ਲੰਮਾ ਸਮਾਂ ਕੀਤੀ ਰਾਜਨੀਤੀ ਦਾ ਕਰੂਪ ਅਮਲ ਪੇਸ਼ ਕਰਦੇ ਹਨ। ਪਰ ਇਸੇ ਦੇ ਇਵਜ਼ ਵਿਚ ਉਹਨਾ ਨੂੰ ਜੋ ਤਨਖਾਹ ਲਗਾਈ ਗਈ ਹੈ ਓਹ ਕਿਸੇ ਸਿਖ ਵਲੋਂ ਸਖਸ਼ੀ ਰਹਿਤ ਦੀ ਅਵੱਗਿਆ ਦੀ ਹੈ ਨਾ ਕਿ ਰਾਜ ਅਭਿਮਾਨ ਵਿਚ ਕੀਤੇ ਵਿਸਾਹ ਘਾਤ ਦੀ। ਦੂਸਰਾ ਜਥੇਦਾਰਾਂ ਵਲੋਂ ਸੁਖਬੀਰ ਸਿੰਘ ਅਤੇ ਸੁਖਦੇਵ ਸਿੰਘ ਵਰਗੇ ਗੁਨਾਹਗਾਰਾਂ ਨੂੰ ਨੀਲਾ ਬਾਣਾ ਪਵਾ ਕੇ ਸਤਿਗੁਰ ਨਾਨਕ ਸੱਚੇ ਪਾਤਿਸਾਹ ਦੇ ਦਰਬਾਰ ਦੇ ਬਰਛਾ ਬਰਦਾਰ ਜੇਹੀ ਸਨਮਾਨਿਤ ਸੇਵਾ ਦੇਣੀ ਹੀ ਆਪਣੇ ਆਪ ਵਿਚ ਤਨਖਾਹ ਤੇ ਪੰਥਕ ਰਵਾਇਤਾਂ ਦੀ ਉਲੰਘਣਾ ਹੈ ਅਤੇ ਦਸਮ ਪਾਤਸ਼ਾਹ ਜੀ ਵਲੋਂ ਬਖਸ਼ੇ ਨੀਲੇ ਬਾਣੇ ਦੀ ਤੌਹੀਨ ਤੇ ਗੁਰਮਤਿ ਦੀ ਸੋਝੀ ਨਾ ਹੋਣ ਦਾ ਸਬੂਤ ਹੈ। ਸੋ, ਗੁਰਸੰਗਤਿ ਦੀਆਂ ਭਾਵਨਾ ਅਨੁਸਾਰ ਸਜ਼ਾ ਨਾ ਦੇ ਸਕਣਾ ਸ਼੍ਰੋ.ਗੁ.ਪ੍ਰ.ਕ. ਤਹਿਤ ਤਖਤ ਸਾਹਿਬਾਨ ਦੇ ਸੇਵਾ ਨਿਜ਼ਾਮ ਤੇ ਇਸ ਨਿਜ਼ਾਮ ਦੇ ਅਮਲਾਂ ਦੀ ਸੀਮਤਾਈ ਨੂੰ ਪਰਗਟ ਕਰਦਾ ਹੈ। ਸਾਰੀ ਕਾਰਵਾਈ ਬਾਦਲ ਦਲ ਦੇ ਦੋ ਧੜਿਆਂ ਦੁਆਲੇ ਕੇਂਦਰਤ ਇਸ ਸਾਰੀ ਕਾਰਵਾਈ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਜਿਵੇਂ ਸਰਬਤ ਖਾਲਸਾ ਪੰਥ ਨੂੰ ਸੇਧਤ ਤੇ ਸੂਤਰਬਧ ਕਰਨ ਦੀ ਸ਼ੁਰੂਆਤ ਕੀਤੀ ਗਈ ਹੋਵੇ। ਪਰ ਅਸਲ ਵਿਚ ਇਹ ਦੋ ਧੜਿਆਂ ਦੀ ਏਕਤਾ ਤੇ ਮੁੜ ਸਥਾਪਤੀ ਅਤੇ ਇਕ ਪੰਜਾਬੀ ਪਾਰਟੀ ਨੂੰ ਬੀਜੇਪੀ ਦੇ ਹੋਰ ਅਨੁਸਾਰੀ ਕਰਨ ਦੀ ਕਵਾਇਦ ਦੀ ਸ਼ੁਰੂਆਤ ਹੀ ਲਗਦੀ ਹੈ। ਸ਼ਿਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਸੰਬੰਧੀ ਅਸਪਸ਼ਟਤਾ: ੧੯੪੭ ਤੋਂ ਬਾਅਦ ਇੰਡੀਅਨ ਵੋਟ ਤੰਤਰ ਦੀ ਰਾਜਨੀਤੀ ਵਿਚ ਅਕਾਲੀ ਦਲ ਦੇ ਦੋ ਸਰੂਪ ਮੁਖ ਰੂਪ ਵਿਚ ਪਰਚਲਤ ਰਹੇ ਹਨ। ਪਹਿਲਾ, ਗੁਰੂ ਖਾਲਸਾ ਪੰਥ ਦੀ ਨਿਆਰੀ ਤੇ ਸੁਤੰਤਰ ਪਹਿਚਾਣ ਅਧਾਰਤ ਪੰਥਕ ਮੁਦਿਆਂ ਦੀ ਰਾਜਨੀਤੀ ਵਾਲਾ ਅਤੇ ਦੂਜਾ ੧੯੯੫ ਮੋਗਾ ਕਾਨਫਰੰਸ ਤੋਂ ਬਾਅਦ ਵਾਲੀ ਪੰਜਾਬੀ ਪਾਰਟੀ। ਸੋ ਹੁਣ ਜੋ ਨਵੀਂ ਭਰਤੀ ਦਾ ਆਦੇਸ਼ ਹੋਇਆ ਹੈ ਇਹ ਅਕਾਲੀ ਦਲ ਦੇ ਕਿਸ ਸਰੂਪ ਨੂੰ ਪੁਨਰ ਸੁਰਜੀਤ ਕਰਨ ਦੀ ਕਵਾਇਦ ਹੈ? ਇਸ ਸੰਬੰਧੀ ਕੋਈ ਸਪਸ਼ਟਤਾ ਨਹੀਂ ਕੀਤੀ ਗਈ। ਆਦੇਸ਼ ਵਿਚ ਬੁਨਿਆਦੀ ਵਿਰੋਧਾਭਾਸ ਆਪਣੇ ਆਦੇਸ਼ ਨੰਬਰ ਅ ੩/੨੦੬ ਵਿਚ ਜਥੇਦਾਰ ਆਪ ਹੀ ਮੰਨਦੇ ਹਨ ਕਿ ਆਪਣੇ ਗੁਨਾਹਾਂ ਕਾਰਨ ਇਹ ਆਗੂ ਜਮਾਤ ਗੁਰਸੰਗਤਿ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਪਰ ਇਸ ਆਦੇਸ਼ ਦੇ ਅਗਲੇ ਨੁਕਤੇ ਵਿਚ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਨਿਰਪੱਖ ਪੰਥ ਦਰਦੀਆਂ ਦੀ ਬਜਾਏ ਬਾਦਲ ਦਲ ਦੇ ਹੀ ਆਗੂਆਂ ਦੀ ਇਕ ਕਮੇਟੀ ਬਣਾ ਦਿਤੀ ਗਈ ਹੈ ਜੋ ਕਿ ਬੁਨਿਆਦੀ ਰੂਪ ਵਿਚ ਆਪਾ ਵਿਰੋਧੀ ਗੱਲ ਹੈ। ਜਥੇਦਾਰਾਂ ਦੀ ਨਿੱਜੀ ਨਿਰਪੱਖਤਾ ਅਤੇ ਪੰਥ ਪ੍ਰਤੀ ਵਚਨਬੱਧਤਾ ਸ਼੍ਰੋ.ਗੁ.ਪ੍ਰ.ਕ. ਵੱਲੋਂ ਨੀਯਤ ਜਥੇਦਾਰ ਸਮੁੱਚੇ ਪੰਥ ਨੂੰ ਵਿਸ਼ਵਾਸ਼ ਵਿਚ ਲੈ ਕੇ ਨਿਯੁਕਤ ਕੀਤੇ ਜਥੇਦਾਰ ਨਹੀਂ ਹਨ ਸਗੋਂ ਉਹ ਬਾਦਲ ਦਲ ਵੱਲੋਂ ਸਿਰਜੇ ਤਾਣੇ-ਬਾਣੇ ਦੇ ਲਾਭਪਾਤਰੀ ਹਨ। ਬਾਦਲ ਦਲੀਆਂ ਵਲੋਂ ਕਬੂਲੇ ਗੁਨਾਹ ਖਾੜਕੂ ਲਹਿਰ, ਸਿਰਸੇ ਵਾਲੇ ਪਾਖੰਡੀ ਵਿਰੁਧ ਲਹਿਰ ਅਤੇ ਗੁਰੂ ਗਰੰਥ ਸਾਹਿਬ ਬੇਅਦਬੀ ਇਨਸਾਫ ਲਹਿਰ ਦੁਆਲੇ ਕੇਂਦਰਤ ਹਨ। ਇਹਨਾਂ ਤਿੰਨ ਲਹਿਰਾਂ ਵਿਚ ਦਸਮੇਸ਼ ਪਿਤਾ ਜੀ ਦੀ ਮਿਹਰ ਦੇ ਸਦਕਾ ਅਹਿਮ ਸੇਵਾਵਾਂ ਨਿਭਾਉਣ ਵਾਲੇ ਜਥਿਆਂ, ਸੰਸਥਾਵਾਂ ਤੇ ਸਖਸ਼ੀਅਤਾਂ ਨੂੰ ਇਸ ਸਾਰੇ ਅਮਲ ਤੋਂ ਲਾਂਭੇ ਰਖ ਕੇ ਜਥੇਦਾਰਾਂ ਨੇ ਸਰਬਤ ਖਾਲਸਾ ਪੰਥ ਪ੍ਰਤੀ ਆਪਣੀ ਵਚਨਵਧਤਾ ਦੀ ਬਜਾਏ ਸਿਰਫ ਬਾਦਲ ਦਲ ਪ੍ਰਤੀ ਆਪਣੀ ਵਫਾਦਾਰੀ ਸਾਬਤ ਕੀਤੀ ਹੈ। ਇਕ ਜਥੇਦਾਰ ਤਾਂ ਅਜੇ ਕੁਛ ਸਮਾਂ ਪਹਿਲਾਂ ਤਕ ਦਿਲੀ ਤਖਤ ਦੇ ਵਜੀਰਾਂ ਨਾਲ ਸਿਧਾ ਰਾਬਤਾ ਰਖਣ ਕਰਕੇ ਅਤੇ ਆਪਣੀ ਸੁਰਖਿਆ ਲਈ ਦਿੱਲੀ ਤਖਤ ਦੇ ਕਮਾਂਡੋ ਰਖਣ ਕਰਕੇ ਨੁਕਤਾਚੀਨੀ ਦਾ ਸ਼ਿਕਾਰ ਹੁੰਦੇ ਆਏ ਹਨ। ਇੰਝ ਸ਼੍ਰੋ.ਗੁ.ਪ੍ਰ.ਕ. ਵੱਲੋਂ ਨੀਯਤ ਜਥੇਦਾਰਾਂ ਦੀ ਨਿਰਪੱਖਤਾ ਤੇ ਨਿਸ਼ਕਾਮਤਾ ਦੋਵੇਂ ਹੀ ਸਵਾਲਾਂ ਦੇ ਘੇਰੇ ਵਿਚ ਹਨ। ਭਾਵੇਂ ਕਿ ਹੁਣ ਸ਼੍ਰੋ.ਗੁ.ਪ੍ਰ.ਕ. ਨੇ ਇਹ ਜਥੇਦਾਰ ਵੀ ਬਦਲ ਦਿੱਤੇ ਹਨ ਪਰ ਉਕਤ ਨੁਕਤੇ ਅਜੇ ਵੀ ਵਾਜਬ ਹਨ ਤੇ ਧਿਆਨ ਵਿਚ ਰੱਖਣ ਯੋਗ ਹਨ। ਮਨਮਰਜ਼ੀਆਂ ਹਾਲਾਤ ਨੂੰ ਖੂਨਰੇਜ਼ੀ ਵੱਲ ਧੱਕ ਰਹੀਆਂ ਹਨ ਮੌਜੂਦਾ ਸਮੇਂ ਹਾਲਾਤ ਬਹੁਤ ਸੰਵੇਦਨਸ਼ੀਲ ਹਨ। ਇਸ ਸਮੇਂ ਸਿੱਖ ਸੰਸਥਾਵਾਂ ਦੀ ਪੰਥਕ ਜੁਗਤਿ ਵਿਹੂਣੇ ਤਰੀਕਾਕਾਰ ਜਾਂ ਨਿਜੀ ਮੁਫਾਦਾਂ ਲਈ ਹੋ ਰਹੀ ਵਰਤੋਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ ਤੇ ਹਾਲਾਤ ਖੂਨਰੇਜ਼ੀ ਵੱਲ ਵਧੇਗੀ। ਪਹਿਲਾਂ ਜਥੇਦਾਰਾਂ ਨੇ ਪੰਥਕ ਸ਼ਮੂਲੀਅਤ ਤੋਂ ਬਿਨਾ ਫੈਸਲੇ ਸੁਣਾ ਕੇ ਹਾਲਾਤ ਖੂਨਰੇਜ਼ੀ ਵੱਲ ਧੱਕੇ ਸਨ ਤੇ ਹੁਣ ਬਾਦਲ ਦਲੀਏ ਜਥੇਦਾਰਾਂ ਨੂੰ ਮਨਮਰਜੀ ਨਾਲ ਬਦਲਦਿਆਂ ਤਖਤਾਂ ਦੀ ਮਨਮਾਨੀ ਨਾਲ ਵਰਤੋਂ ਕਰਕੇ ਹਾਲਾਤ ਮੁੜ ਇਸੇ ਪਾਸੇ ਧੱਕ ਰਹੇ ਹਨ। ਜੋ ਕਰਨਾ ਬਣਦਾ ਸੀ ਸਿਰੀ ਅਕਾਲ ਤਖਤ ਸਾਹਿਬ ਤੋਂ ਹੋਈ ਕਾਰਵਾਈ ਇੰਡੀਅਨ ਵੋਟਤੰਤਰ ਅਧੀਨ ਚਲਣ ਵਾਲੀ ਇਕ ਰਾਜਸੀ ਪਾਰਟੀ ਉਤੇ ਕੇਂਦਰਤ ਹੋਣ ਦੀ ਬਜਾਏ ਮੁਕੰਮਲ ਪੰਥਕ ਜਥੇਬੰਦਕ ਜੁਗਤਿ ਦੀ ਪੁਨਰ ਸੁਰਜੀਤੀ ਉਤੇ ਕੇਂਦਰਤ ਹੋਣੀ ਚਾਹੀਦੀ ਸੀ। ਮੁਕੰਮਲ ਪੰਥਕ ਜਥੇਬੰਦਕ ਜੁਗਤਿ ਖਾਲਸਾ ਪੰਥ ਦੇ ਤਖਤ ਸਾਹਿਬਾਨ ਦੀ ਸਿਰਮੌਰਤਾ ਦੀ ਬਹਾਲੀ ਲਈ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਪੰਥਕ ਨਿਜ਼ਾਮ ਸਿਰਜਣਾ, ਗੁਰਦੁਆਰਾ ਪ੍ਰਬੰਧਨ ਵਿਚ ਖੁਦਮੁਖਤਿਆਰੀ ਸਥਾਪਤ ਕਰਨਾ, ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਅਨੁਸਾਰੀ ਦੇਸ-ਕਾਲ ਘੜਨ ਦੇ ਸੰਗਰਾਮ ਨੂੰ ਸੂਤਰਬੱਧ ਕਰਨਾ ਅਤੇ ਇੰਡੀਅਨ ਨਿਜ਼ਾਮ ਸਮੇਤ ਕਿਸੇ ਵੀ ਦੁਨਿਆਵੀ ਤਖਤ ਅਧੀਨ ਚਲ ਰਹੀ ਵੋਟ ਰਾਜਨੀਤੀ ਨੂੰ ਸੂਤਰਬਧ ਕਰਨਾ ਪ੍ਰਮੁੱਖ ਖੇਤਰ ਬਣਦੇ ਹਨ। ਇਸ ਸਾਰੀ ਕਵਾਇਦ ਵਿਚ ਗੁਰੂ ਖਾਲਸਾ ਪੰਥ ਅਤੇ ਗੁਰਸੰਗਤਿ ਦੇ ਵਿਸ਼ਵ ਭਰ ਵਿਚ ਵੱਖ-ਵੱਖ ਖੇਤਰਾਂ ਵਿਚ ਸਰਗਰਮ ਜਥਿਆਂ ਤੇ ਸੰਸਥਾਵਾਂ ਨੂੰ ਸ਼ਾਮਲ ਕਰਕੇ ਰਵਾਇਤੀ ਪੰਥਕ ਜੁਗਤਿ ਅਨੁਸਾਰ ਗੁਰਮਤਾ ਬੁਲਾਉਣ ਦੀ ਕਵਾਇਦ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਸੀ। ਮੌਜੂਦਾ ਸੰਕਟ ਦੇ ਹੱਲ ਲਈ ਕੀ ਕੀਤਾ ਜਾਵੇ: ਸਾਡੀ ਰਾਏ ਹੈ ਕਿ ਪਹਿਲਾਂ ਬਾਦਲ ਦਲੀਆਂ ਵੱਲੋਂ ਮੰਨੇ ਗਏ ਗੁਨਾਹਾਂ ਦੇ ਕਾਰਨਾਂ ਦੀ ਸਾਂਝੇ ਸੰਗਤੀ ਮੰਚ ਤੋਂ ਪੜਚੋਲ ਲਈ ਸੰਵਾਦ ਦੀ ਸ਼ੁਰੂਆਤ ਕੀਤੀ ਜਾਵੇ। ਇਸ ਪੜਚੋਲ ਤੋਂ ਬਾਅਦ ਹੀ ਸਾਰਥਕ ਹਲ ਉਲੀਕੇ ਜਾ ਸਕਦੇ ਹਨ। ਹਾਲਾਤਾਂ ਦੀ ਪੜਚੋਲ ਅਤੇ ਅੱਗੇ ਦੀ ਸਰਗਰਮੀ ਲਈ ਇਹ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਅਸੀਂ ਇਸ ਵਰਤਾਰੇ ਨੂੰ ਸਮੁੱਚਤਾ ’ਚ ਵੇਖੀਏ ਤੇ ਸਮਝੀਏ। ਇਸ ਪੱਖੋਂ ਸੁਚੇਤ ਰਹਿਣ ਦੀ ਲੋੜ ਹੈ ਕਿ ਗੁਨਾਹਗਾਰ ਬਾਦਲ ਧੜੇ ਨੂੰ ਪੰਥਕ ਸੰਸਥਾਵਾਂ ਅਤੇ ਜਥੇਬੰਦੀ ਤੋਂ ਲਾਂਭੇ ਰਖਣਾ ਸੰਗਤ ਦੀ ਦਿਲੀ ਭਾਵਨਾ ਹੈ ਪਰ ਬਾਦਲ ਧੜੇ ਨੂੰ ਹਟਾਉਣ ਦੀ ਕਵਾਇਦ ’ਚ ਅਸੀਂ ਸਿੱਖ ਸੰਸਥਵਾਂ ਅਤੇ ਜਥੇਬੰਦੀਆਂ ਨੂੰ ਸਿੱਧੇ ਹੀ ਭਾਜਪਾ ਅਤੇ ਹੋਰ ਹਿੰਦੂਤਵੀ ਤਾਕਤਾਂ ਦੀ ਝੋਲੀ ਚ ਨਾ ਸੁੱਟ ਦਈਏ। ਅਜੋਕੇ ਹਿੰਦੂਤਵੀ ਨਿਜ਼ਾਮ ਦੀ ਮੌਜੂਦਾ ਨੀਤੀ ਸਿੱਖਾਂ ਚ ਉਨ੍ਹਾਂ ਦੇ ਹੱਥ ਠੋਕਾ ਬਣ ਕੇ ਵਿਚਰਨ ਵਾਲੀ ਮਜ਼ਬੂਤ ਲੀਡਰਸ਼ਿਪ ਸਥਾਪਿਤ ਕਰਨਾ ਨਹੀਂ ਜਾਪਦੀ, ਸਗੋਂ ਇੰਡੀਅਨ ਸਟੇਟ ਦੀ ਮਨਸ਼ਾ ਸਿੱਖਾਂ ਵਿੱਚ ਸੱਤਾ ਮਾਣਨ ਦੀ ਇੱਛਾ ਰੱਖਣ ਵਾਲੀਆਂ ਇਕ ਤੋਂ ਵਧ ਜਮਾਤਾਂ ਨੂੰ ਥਾਪੀ ਦੇ ਕੇ ਧੜੇਬੰਦੀ ਨੂੰ ਹਵਾ ਦੇਣ ਵੱਲ ਨੂੰ ਹੈ। ਆਗੂਆਂ ਦਾ ਬਹੁਤਾ ਹਿੱਸਾ ਅਤੇ ਜਗਿਆਸੂ ਗੁਰ ਸੰਗਤ ਭੋਲੇ ਭਾਅ ਅਚੇਤ ਹੀ ਸਟੇਟ ਅਨੁਸਾਰ ਚਲ ਰਹੇ ਹਨ। ਸੋ ਇਸ ਵੇਲੇ ਇਹ ਵੱਡੀ ਲੋੜ ਹੈ ਕਿ ਮੌਜੂਦਾ ਸੰਕਟ ਦੇ ਕਾਰਨਾਂ ਦੀ ਵਿਆਪਕ ਪੜਚੋਲ ਲਈ ਗੁਰੂ ਖਾਲਸਾ ਪੰਥ ਅਤੇ ਗੁਰਸੰਗਤਿ ਦੇ ਸਰਬਤ ਸਰਗਰਮ ਸੰਸਥਾਵਾਂ ਤੇ ਜਥਿਆਂ ਦਰਮਿਆਨ ਪੁਖਤਾ ਸੰਵਾਦ ਰਚਾਉਣ ਦੀ ਸ਼ੁਰੂਆਤ ਕੀਤੀ ਜਾਵੇ। ਸੰਵਾਦ ਲਈ ਪੰਥ ਦਾ ਸਥਾਈ ਮੰਚ ਸਿਰੀ ਅਕਾਲ ਤਖਤ ਦੇ ਮੌਜੂਦਾ ਨਿਜ਼ਾਮ ਦੀ ਵਿਸ਼ਵਾਸ਼ਜੋਗਤਾ ਨਿਵਾਣ ਵਿਚ ਹੋਣ ਕਾਰਨ ਸਰਬ ਸੰਸਾਰ ਵਿਚ ਵਿਚਰਦੇ ਖਾਲਸਾ ਪੰਥ ਨੂੰ ਇਸ ਬਾਬਤ ਉੱਦਮ ਕਰਨ ਲਈ ਪੰਥ ਦੀਆਂ ਅਹਿਮ ਸਖਸ਼ੀਅਤਾਂ ਅਧਾਰਤ ਇਕ ਆਰਜੀ ਜਥਾ ਥਾਪਣਾ ਪਵੇਗਾ। ਸੁਹਿਰਦ ਹਿੱਸਿਆਂ ਨੂੰ ਆਪਣਾ ਫਰਜ਼ ਪਛਾਣਦਿਆਂ ਇਸ ਬਾਰੇ ਉੱਦਮ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਦਲਜੀਤ ਸਿੰਘ The post ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਸੁਨੇਹਾ [https://sikhpakh.com/bhai-daljit-singh-message-on-holla-mohlla/] appeared first on Sikh Pakh [https://sikhpakh.com].

21 mar 2025 - 12 min
episode ਛੋਟੇ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਨਾਮ ਵੀਰ ਬਾਲ ਦਿਵਸ artwork
ਛੋਟੇ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਨਾਮ ਵੀਰ ਬਾਲ ਦਿਵਸ

ਦੇਸ ਵਿਚ ਪਿਛਲੇ ਤਿੰਨ ਸਾਲਾਂ ਤੋਂ 26 ਦਸੰਬਰ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਜੇ ਬਾਲ ਦਿਵਸ ਦੇ ਪਿਛੋਕੜ ਵਿਚ ਦੇਖੀਏ ਤਾਂ ਇਹ ਬਚਿਆਂ ਨੂੰ ਸਮਰਪਿਤ ਇਕ ਤਿਉਹਾਰ ਵਿਸ਼ਵ ਦੇ ਲਗਪਗ 88 ਦੇਸ਼ਾਂ ਵਿਚ  ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦੀ ਪਰੰਪਰਾ, ਰੀਤੀ ਅਤੇ ਇਤਿਹਾਸ ਹਰ ਦੇਸ ਦਾ ਵਖਰਾ ਹੈ। ਸਭ ਤੋਂ ਪਹਿਲਾਂ ਜੂਨ ਮਹੀਨੇ ਦੇ ਦੂਸਰੇ ਐਤਵਾਰ 1857 ਤੋਂ ਯੂਨਾਈਟਡ ਸਟੇਟਸ ਦੇ ਸਟੇਟ ਮੈਸਾਚੁਸੈਟਸ ਦੇ ਸ਼ਹਿਰ ਚੈਲਸੀਆ ਵਿਚ ਬਾਲ ਦਿਵਸ ਮਨਾਉਣਾ ਸ਼ੁਰੂ ਹੋਇਆ ਸੀ। ਇਥੇ ਨਾਮਵਰ ਪਾਦਰੀ ਡਾ. ਚਾਰਲਸ ਲੀਓਨਾਰਡ ਦੁਆਰਾ ਇਹ ਦਿਵਸ ਮਨਾਇਆ ਜਾਣ ਲਗਿਆ ਸੀ, ਜਿਸ ਵਿਚ ਬਚਿਆਂ ਨੂੰ ਸਮਰਪਿਤ ਸੇਵਾ ਦੀ ਭਾਵਨਾ ਦਾ ਅਮਲ ਸੀ। ਭਾਰਤ ਵਿਚ ਪੰਡਤ ਨਹਿਰੂ ਦੀ ਮੌਤ ਤੋਂ ਬਾਅਦ ਉਹਨਾਂ ਦੇ ਜਨਮ ਦਿਨ ’ਤੇ 14 ਨਵੰਬਰ ਨੂੰ ਇਹ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਦਿਵਸ ਨਾਲ ਜੋੜ ਕੇ ਵਿਆਖਿਆਉਣ ਤੇ ਮਨਾਉਣ ਦਾ ਵਰਤਾਰਾ ਵਿਚਾਰ ਦੀ ਮੰਗ ਕਰਦਾ ਹੈ। ਕਿਸੇ ਘਟਨਾ ਜਾਂ ਸਾਕੇ ਨੂੰ ਉਸੇ ਸੰਦਰਭ ਵਿਚ ਵੇਖਣਾ ਤੇ ਅਮਲ ਵਿਚ ਲਿਆਉਣਾ ਸਿਧਾਂਤ ਤੇ ਅਮਲ ਦੀ ਸ਼ੁਧ ਪੇਸਕਾਰੀ ਕਹੀ ਜਾ ਸਕਦੀ ਹੈ। ਕਿਸੇ ਘਟਨਾਂ ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਕਿਸ ਉਦੇਸ਼ ਲਈ ਪੇਸ਼ ਕੀਤਾ ਜਾ ਰਿਹਾ ਹੈ ? ਹਰ ਘਟਨਾ ਦੇ ਸੰਬੰਧ ਇਹ ਦੋਵੇਂ ਸਵਾਲ ਅਹਿਮ ਹੁੰਦੇ ਹਨ। ਸਭ ਤੋਂ ਪਹਿਲੀ ਗਲ ਇਹ ਹੈ ਕਿ ਵੱਖ ਵੱਖ ਦੇਸਾਂ ਵਿਚ ਬਚਿਆਂ ਵਿਚਲੀ ਕੁਦਰਤੀ ਮਾਸੂਮੀਅਤ ਤੇ ਨਿਰਛਲ ਵਿਵਹਾਰ ਇਸ ਦਿਵਸ ਨੂੰ ਮਨਾਏ ਜਾਣ ਦੀ ਵਜ੍ਹਾ ਹੈ। ਉਹਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਬਾਲ ਦਿਵਸ ਮਨਾਉਣ ਦਾ ਏਜੰਡਾ ਹੁੰਦਾ ਹੈ। ਭਾਰਤ ਵਿਚ ਇਹ ਦਿਵਸ ਸਰਕਾਰਾਂ ਵਲੋਂ ਦਿਤੇ ਜਾਂਦੇ ਬਾਲ ਵਿਕਾਸ ਦੇ ਪ੍ਰੋਗਰਾਮਾਂ ਦਾ ਹੀ ਇਕ ਹਿਸਾ ਹੈ। ਜੇ ਅਸੀਂ ਸੰਖੇਪ ਵਿਚ ਬਾਲ ਦਿਵਸ ਨੂੰ ਵਰਨਣ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਉਤਸਵ ਦੇਸ ਦੀ ਸਰਕਾਰ ਵਲੋਂ ਆਯੋਜਤ ਕੀਤਾ ਜਾਂਦਾ ਹੈ। ਇਸ ਦਾ ਕਿਸੇ ਧਰਮ ਜਾਂ ਮਜ੍ਹਬ ਨਾਲ ਜਾਂ ਕੋਈ ਬ੍ਰਹਿਮੰਡੀ ਸਰੋਕਾਰ ਨਹੀਂ। ਇਸ ਦਿਵਸ ਦਾ ਕੋਈ ਲਾਸਾਨੀ ਜਾਂ ਕੁਰਬਾਨੀ ਵਾਲਾ ਪਿਛੋਕੜ ਨਹੀਂ। ਸਿਰਫ ਮਨੁਖੀ ਵਿਕਾਸ ਵਿਚ ਬਚਪਨ ਦੇ ਪੜਾਅ ਨੂੰ ਬਾਲ ਦਿਵਸ ਵਜੋਂ ਮਨਾਇਆਂ ਜਾਂਦਾ ਹੈ। ਇਸੇ ਤਰ੍ਹਾਂ ਮਾਂ ਦਿਵਸ, ਪਿਤਾ ਦਿਵਸ, ਅਧਿਆਪਕ ਦਿਵਸ ਆਦਿ ਮਨਾਏ ਜਾਂਦੇ ਹਨ। ਭਾਰਤ ਵਿਚ ਇਹ ਕਾਂਗਰਸ ਪਾਰਟੀ ਦੇ ਨੇਤਾ ਪੰਡਤ ਨਹਿਰੂ ਦੀ ਯਾਦ ਨਾਲ ਜੁੜਿਆ ਹੋਇਆ ਹੈ, ਇਸ ਸੰਦਰਭ ਵਿਚ ਵੀ ਦੇਸ ਦੀ ਭਾਜਪਾ ਹਕੂਮਤ ਵਲੋਂ ਵੀਰ ਬਾਲ ਦਿਵਸ ਮਨਾਉਣਾ ਸਮਝ ਵਿਚ ਆਉਂਦਾ ਹੈ। Gurtej singh thikriwala [https://sikhpakh.com/wp-content/uploads/2025/01/gurtej-singh-thikriwala.jpg]ਗੁਰਤੇਜ ਸਿੰਘ ਠੀਕਰੀਵਾਲਾ (ਡਾ.) ਛੋਟੇ ਸਾਹਿਬਜ਼ਾਦਿਆਂ ਦੀ ਅਨੋਖੀ ਸਖਸ਼ੀਅਤ ਅਤੇ ਲਾਸਾਨੀ ਸ਼ਹਾਦਤ ਆਤਮਕ/ਧਾਰਮਿਕ ਸੰਸਕਾਰਾਂ ਅਤੇ ਮੁਹਾਣ ਵਾਲੀ ਹੈ। ਗੁਰੂ ਸਾ ਹਿਬਾਨ ਦੁਆਰਾ ਦਿਤਾ ਦੈਵੀ ਸੰਦੇਸ਼ ਸਮੇਂ ਤੇ ਸਥਾਨ ਦੇ ਬੰਧਨ ਵਿਚ ਨਹੀਂ। ਸੋ ਇਸ ਵਿਚ ਆਤਮਕ ਅਵਸਥਾ ਦਾ ਉਮਰ ਦੇ ਤਕਾਜ਼ੇ ਨਾਲ ਕੋਈ ਵਾਸਤਾ ਨਹੀਂ। ਇਸੇ ਲਈ ਗੁਰਬਾਣੀ ਵਿਚ ਆਤਮਕ ਰੰਗ ਵਿਚ ਰੰਗੇ ਬਚੇ, ਬਜ਼ੁਰਗਾਂ ਸਮਾਨ ਹਨ ਅਤੇ ਨਾਮ ਵਿਹੂਣੇ ਬਜ਼ੁਰਗ, ਬਚਿਆਂ ਸਮਾਨ ਮੰਨੇ ਗਏ ਹਨ। ਛੋਟੇ ਸਾਹਿਬਜ਼ਾਦੇ ਗੁਰੂ ਸਪੁਤਰ ਹਨ। ਉਹਨਾਂ ਦੀ ਆਤਮਕ ਅਮੀਰੀ ਦਾ ਪ੍ਰਮਾਣ ਉਹਨਾਂ ਦੀ ਸ਼ਹਾਦਤ ਅਤੇ ਸ਼ਹਾਦਤ ਦਾ ਸਮੁਚਾ ਵਰਤਾਰਾ ਹੈ। ਅਨੇਕਾਂ ਸ਼ਹਾਦਤਾਂ ਦੇ ਮਾਰਗ ਦਰਸ਼ਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਿਸੇ ਇਕ ਰਾਸ਼ਟਰੀ ਦਿਵਸ ਨਾਲ ਤੁਲਨਾਉਣਾ ਉਹਨਾਂ ਦੀ ਸ਼ਖ਼ਸੀਅਤ ਅਤੇ ਸ਼ਹਾਦਤ ਦੋਹਾਂ ਦੇ ਬਰਾਬਰ ਨਹੀਂ। ਸਰੀਰਕ ਤੌਰ ’ਤੇ ਛੋਟੀ ਉਮਰ ਦੇ ਬਾਵਜੂਦ ਉਹ ਆਤਮਕ ਸੁਰਤ ਦੇ ਪਧਰ ’ਤੇ ਅਥਾਹ ਜਾਗਰੂਕ ਹਨ। ਇਤਿਹਾਸਕ ਲਿਖਤਾਂ ਵਿਚੋਂ ਇਸ ਵਾਰਤਾਲਾਪ ਦੇ ਮਿਲਦੇ ਉਲੇਖ ਅਨੁਸਾਰ ਛੋਟੇ ਸਾਹਿਬਜ਼ਾਦੇ ਮਾਸੂਮੀਅਤ ਅਵਸਥਾ ਵਿਚ ਵੀ ਸੂਬੇ ਦੀ ਕਚਹਿਰੀ ਵਿਚ ਪਹੁੰਚਣ ਤੋਂ ਲੈ ਕੇ ਅਖੀਰ ਤਕ ਸਰੀਰਕ ਤੇ ਮਾਨਸਕ ਝੁਕਾਵਾਂ ਤੋਂ ਮੁਕੰਮਲ ਮੁਕਤ ਰਹੇ। ਉਹਨਾਂ ਦੇ ਬੋਲਾਂ ਤੇ ਹਾਵ-ਭਾਵਾਂ ਤੋਂ ਉਹਨਾਂ ਦੀ ਦਿਬ ਦ੍ਰਿਸ਼ਟੀ, ਸਹਿਜ ਅਤੇ ਸੂਝ-ਬੂਝ ਦੇ ਦੈਵੀ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ ਜਿਹੜੇ ਗੁਰਬਾਣੀ ਵਿਚ ਗੁਰਮੁਖ ਜਾਂ ਜੀਵਨ ਮੁਕਤ ਮਹਾਂਪੁਰਸ਼ ਦੇ ਦਰਸਾਏ ਗਏ ਹਨ ਅਤੇ ਜਿਹਨਾ ਦੇ ਧਾਰਨੀ ਨੂੰ ਉਚਤਮ ਅਧਿਆਤਮਕ ਅਵਸਥਾ ਦੀ ਪ੍ਰਾਪਤੀ ਲਈ ਕਿਸੇ ਵਿਸ਼ੇਸ਼ ਸਾਧਨਾ ਜਾਂ ਸ਼ਾਸਤਰੀ ਵਿਚਾਰਾਂ (ਪੁੰਨ-ਪਾਪ) ਵਿਚ ਉਲਝਣ ਦੀ ਲੋੜ ਨਹੀਂ। ਉਹਨਾਂ ਦੇ ਕਥਨਾਂ ਵਿਚੋਂ ਜਿਥੇ ਉਹਨਾਂ ਦੀ ‘ਜੀਵਨ ਮੁਕਤ’ ਅਵਸਥਾ ਦਾ ਦਰਸ਼ਨ ਹੁੰਦਾ, ਉਥੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੈਵੀ ਸ਼ਖ਼ਸੀਅਤ ਬਾਰੇ ਉਹਨਾਂ ਦਾ ਅਗੰਮੀ ਅਨੁਭਵ ਪ੍ਰਕਾਸ਼ਮਾਨ ਹੁੰਦਾ ਹੈ। ਸਵੈਮਾਣ, ਅਣਖ, ਬੀਰਤਾ, ਕੁਰਬਾਨੀ, ਪਰਉਪਕਾਰ ਜਿਹੇ ਗੁਣਾਂ ਦੇ ਪ੍ਰੇਰਕ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੀ ਸ਼ਹਾਦਤ ਨੇ ਪੰਜਾਬੀ ਸਭਿਆਚਾਰ ਦੀ ਗਾਇਨ ਪਰੰਪਰਾ ਨੂੰ ਵਡੇ ਪਧਰ ’ਤੇ ਪ੍ਰਭਾਵਿਤ ਕੀਤਾ ਹੈ। ਸਿਖ ਬਚਿਆਂ ਤੇ ਨੌਜਵਾਨ ਪੀੜੀ ਨੂੰ ਧਰਮ ਤੇ ਵਿਰਾਸਤ ਦੇ ਆਤਮਕ ਮੰਡਲ ਵਿਚ ਪਰਪਕ ਰਹਿਣ ਦੇ ਆਸ਼ੇ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਰਤਾ ਤੋਂ ਉਪਰ ਕੋਈ ਇਤਿਹਾਸਕ ਬਿਰਤਾਂਤ, ਕਥਾ ਨਹੀਂ। ਸਾਲਾਨਾ ਸ਼ਹੀਦੀ ਸਭਾ ’ਤੇ ਹੋਰ ਸਮਾਗਮਾਂ ਨਾਲੋਂ ਜ਼ਿਆਦਾ ਇਕਤਰਤਾ ਹੋਣ ਦਾ ਰਿਕਾਰਡ ਵੀ ਇਹਨਾਂ ਸ਼ਹਾਦਤਾਂ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦਾ ਸੂਚਕ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਚ ਸਿਖ ਇਤਹਾਸ ਦਾ ਅਜਿਹਾ ਬਿਰਤਾਂਤ ਹੈ ਜਿਹੜਾ ਪੂਰਵ-ਇਤਿਹਾਸਕ ਕਥਾਵਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਨੂੰ ਬਿਆਨ ਕਰਨ ਲਈ ਕਿਸੇ ‘ਪੌਰਾਣਿਕ ਕਥਾ’ ਦੇ ਹਵਾਲਿਆਂ ਅਤੇ ਮੁਹਾਵਰੇ ਦੀ ਲੋੜ ਨਹੀਂ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਿਰਤਾਂਤ ਵਿਸ਼ਵ ਇਤਿਹਾਸ ਦੀ ਯਥਾਰਥਕ ‘ਮਹਾਨ ਕਥਾ’ ਹੈ ਨਾ ਕਿ ਕਿਸੇ ਸੀਮਤ ਅਤੇ ਇਕਹਿਰੀ ਮਹਤਤਾ ਵਾਲੇ ਸਰਕਾਰੀ ਦਿਵਸ ਦੀ ਮੁਥਾਜ। ‘ਬਾਲ ਦਿਵਸ’ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਮਨਾਉਣ ਨਾਲ ਬਾਲ ਦਿਵਸ ਦੀ ਮਹਾਨਤਾ ਤਾਂ ਜ਼ਰੂਰ ਵਧ ਸਕਦੀ ਹੈ ਪਰ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸਖਸ਼ੀਅਤ ਤੇ ਸ਼ਹਾਦਤ ਨੂੰ ਸੀਮਤ ਕੀਤਾ ਜਾ ਰਿਹਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਉਹਨਾਂ ਦੀ ਸਖਸ਼ੀਅਤ ਅਤੇ ਸ਼ਹਾਦਤ ਦਾ ਅਮਲ ਬ੍ਰਹਿਮੰਡੀ ਹੈ। ਕਿਸੇ ਦੇਸ ਦੀ ਹਦੂਦ ਵਿਚ ਅਤੇ ਸਮੇਂ ਦੀ ਸੀਮਾਂ ਵਿਚ ਉਹਨਾਂ ਨੂੰ ਜਕੜਿਆ ਨਹੀਂ ਜਾ ਸਕਦਾ। ਵਖ-ਵਖ ਦੇਸਾਂ ਵਿਚ ਮਨਾਏ ਜਾਂਦੇ ਬਾਲ ਦਿਵਸ ਰਾਸ਼ਟਰ ਸੀਮਾਵਾਂ ਤਕ ਸੀਮਤ ਹਨ। ਸਿਖ ਸ਼ਹਾਦਤਾਂ ਨਿਰੋਲ ਸਚ ਧਰਮ ਦੀ ਸਥਾਪਨਾ ਅਤੇ ਅਸੁਰੀ ਤਾਕਤਾਂ ਨੂੰ ਟਕਰ ਦੇਣ ਦੇ ਅਮਲ ਦਾ ਸਿਟਾ ਹਨ। ਅਜਿਹੇ ਦਿਵਸ ਰਾਸ਼ਟਰੀ ਹਦਾਂ ਨੂੰ ਮਜ਼ਬੂਤ ਕਰਨ ਅਤੇ ਦੂਸਰੇ ਰਾਸ਼ਟਰਾਂ ਪ੍ਰਤੀ ਹੀਣ ਭਾਵਨਾ ਨੂੰ ਉਪਜਾਉਂਦੇ ਹਨ ਜਦ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਰਾਸ਼ਟਰੀ ਹਦਾਂ ਤੋਂ ਪਾਰ ਸਮੁਚੀ ਮਾਨਵਤਾ ਦੀ ਏਕਤਾ, ਧਾਰਮਿਕ ਸਹਿਣਸ਼ੀਲਤਾ ਅਤੇ ਧਾਰਮਿਕ ਸੁਤੰਤਰਤਾ ਦਾ ਪੈਗ਼ਾਮ ਦਿੰਦੀ ਹੈ। ਸੋ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੀ ਉਮਰ, ਆਤਮਕ ਉਚਤਾ ਅਤੇ ਹਕੂਮਤ ਨੂੰ ਵੰਗਾਰਨ ਦਾ ਅਡੋਲ ਤੇ ਜੁਰਅਤ ਭਰਿਆ ਪੈਂਤੜਾ ਉਹਨਾਂ ਨੂੰ ਆਮ ਬਚਿਆਂ ਨਾਲੋਂ ਕਿਤੇ ਵਡੇ ‘ਬਾਬਾ’ ਪਦ ਦਾ ਹਕਦਾਰ ਬਣਾ ਦਿੰਦਾ ਹੈ। ਸਿਖ ਪਰੰਪਰਾ ਵਿਚ ਸਮੁਚੀ ਮਨੁਖਤਾ ਲਈ ਉਹ ‘ਬਾਬੇ’ ਹਨ। ਇਹੀ ਕਾਰਨ ਹੈ ਕਿ ਸਿਖ ਪੰਥ ਦੇ ਵਡੇ ਹਿਸੇ ਵਿਚ ‘ਵੀਰ ਬਾਲ ਦਿਵਸ’ ਨਾਮ ’ਤੇ ਇਤਰਾਜ ਵੀ ਹੈ। ਇਸ ਲਈ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਬਾਲ ਦਿਵਸ ਤਕ ਸੀਮਤ ਕਰਨਾ ਸਿਖ ਪਰੰਪਰਾ ਅਨੁਸਾਰ ਉਚਿਤ ਨਹੀਂ। ਸਾਹਿਬਜਾਦਿਆਂ ਦੀ ਸ਼ਹਾਦਤ ਦੀ ਸਭ ਤੋਂ ਵਡੀ ਵਿਸੇਸ਼ਤਾ ਇਹ ਹੈ ਕਿ ਇਹ ਸ਼ਹਾਦਤਾਂ ਉਹਨਾਂ ਸਿਧਾਂਤਾਂ-ਉਪਦੇਸਾਂ ਦਾ ਸ਼ੁਧ ਅਮਲ ਹੈ ਜਿਸ ਦੀ ਸਿਰਜਣਾ ਗੁਰੂ ਸਾਹਿਬਾਨ ਵਲੋਂ ਹੋ ਰਹੀ ਸੀ। ਸੋ ਗੁਰੂ ਸਾਹਿਬਾਨ ਦੇ ਪਰਗਟ ਸਰੂਪ (ਦੇਹ ਸਰੂਪ) ਵਿਚ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਸਮੁਚਾ ਅਮਲ ਇਸ ਧਰਤੀ ’ਤੇ ਲਾਸਾਨੀ, ਅਦੁਤੀ ਅਤੇ ਨਿਆਰਾ ਹੈ। ਜੇ ਰਾਜਨੀਤਕ ਪੈਂਤੜੇ ਤੋਂ ਦੇਖੀਏ ਤਾਂ ਇਕ ਸਰਕਾਰ (ਮੁਗਲ) ਵਲੋਂ ਸਾਹਿਬਾਜਦਿਆਂ ਨੂੰ ਬੇਹਦ ਅਤਿਆਚਾਰਾਂ ਨਾਲ ਸ਼ਹੀਦ ਕੀਤਾ ਗਿਆ ਤੇ ਇਕ ਸਰਕਾਰ (ਮੌਜੂਦਾ) ਉਹਨਾਂ ਦੀ ਸ਼ਹਾਦਤ ਨੂੰ ਬਾਲ ਦਿਵਸ ਰੂਪ ਵਿਚ ਮਨਾਉਂਦੀ ਹੈ। ਕੀ ਸਰਕਾਰੀ ਪਧਰ ਤੇ ਇਹ ਵੀ ਦਰਸਾਇਆ ਜਾਵੇਗਾ ਕਿ ਸਾਹਿਬਜਾਦੇ ਸਰਕਾਰ ਦੇ ਜਬਰ-ਜੁਲਮ ਖਿਲਾਫ ਲੜਦੇ ਸ਼ਹੀਦ ਹੋਏ ਸਨ ਤੇ ਸਾਨੂੰ ਹੁਣ ਵੀ ਸਰਕਾਰਾਂ ਦੇ ਜਬਰ-ਜੁਲਮ ਖਿਲਾਫ ਲੜਨ ਦੀ ਉਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ? ਪਰ ਮੌਜੂਦਾ ਸਰਕਾਰ ਦਾ ਸਿਵਾਇ ਇਹ ਕਹਿਣ ਦੇ ਕਿ ਸਾਹਿਬਜਾਦਿਆਂ ਦੀ ਸ਼ਹਾਦਤ ‘ਰਾਸ਼ਟਰ’ ਦੀ ਮਜਬੂਤੀ ਲਈ ਸੀ, ਹੋਰ ਕੁਝ ਨਹੀਂ। ਕੀ ਵਰਤਮਾਨ ਵਿਚ ਉਹਨਾਂ ਸ਼ਹਾਦਤਾਂ ਦਾ ਹੋਰ ਅਰਥ ਹੈ ? ਦੇਸ ਦੇ ਕੁਝ ਹਿਸਿਆਂ ਵਿਚ 26 ਦਸੰਬਰ ਨੂੰ ਛੋਟੇ ਸਾਹਿਬਜਾਦਿਆਂ ਦੀ ਨਕਲ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅਜਿਹੇ ਬਿਗਾੜ ਪੈਣ ਦੀ ਸੰਭਾਵਨਾ ਬਣੀ ਹੀ ਰਹੇਗੀ। ਜੋ ਸਿਖ ਸਿਧਾਂਤਾਂ, ਪਰੰਪਰਾ ਅਤੇ ਮਰਯਾਦਾ ਵਿਚ ਪ੍ਰਵਾਨ ਨਹੀਂ। ਸਾਹਿਬਜਾਦਿਆਂ ਦੀ ਸ਼ਹਾਦਤ ਦੇ ਬਿਰਤਾਂਤ ਨੂੰ ਸਹੀ ਅਰਥਾਂ ਵਿਚ ਸਮਝਾਉਣ/ਦਰਸਾਉਣ ਲਈ ਸਿਖ ਪਰੰਪਰਾ ਦੀ ਜੁਗਤੀ ਹੀ ਕਾਰਗਰ ਹੈ। ਇਹ ਅਤਿਕਥਨੀ ਨਹੀਂ ਕਿ ਸਾਡਾ ਅਵੇਸਲਾਪਨ, ਬੇਇਤਫਾਕੀ ਤੇ ਆਪਸੀ ਖਾਨਾਜੰਗੀ ਕਰਕੇ ਪੰਥ ਦੀਆਂ ਮਹਾਨ ਸ਼ਹਾਦਤਾਂ ਨੂੰ ਹਕੂਮਤ ਵਰਤ ਰਹੀ ਹੈ। ਸੋ ਇਹ ਪੰਥ ਲਈ ਸੋਚਣ ਦਾ ਵੇਲਾ ਹੈ। ਗੁਰਤੇਜ ਸਿੰਘ ਠੀਕਰੀਵਾਲਾ (ਡਾ.) 94638-61316 The post ਛੋਟੇ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਨਾਮ ਵੀਰ ਬਾਲ ਦਿਵਸ [https://sikhpakh.com/article-by-gurtej-singh-thikriwala/] appeared first on Sikh Pakh [https://sikhpakh.com].

01 ene 2025 - 8 min
Soy muy de podcasts. Mientras hago la cama, mientras recojo la casa, mientras trabajo… Y en Podimo encuentro podcast que me encantan. De emprendimiento, de salid, de humor… De lo que quiera! Estoy encantada 👍
Soy muy de podcasts. Mientras hago la cama, mientras recojo la casa, mientras trabajo… Y en Podimo encuentro podcast que me encantan. De emprendimiento, de salid, de humor… De lo que quiera! Estoy encantada 👍
MI TOC es feliz, que maravilla. Ordenador, limpio, sugerencias de categorías nuevas a explorar!!!
Me suscribi con los 14 días de prueba para escuchar el Podcast de Misterios Cotidianos, pero al final me quedo mas tiempo porque hacia tiempo que no me reía tanto. Tiene Podcast muy buenos y la aplicación funciona bien.
App ligera, eficiente, encuentras rápido tus podcast favoritos. Diseño sencillo y bonito. me gustó.
contenidos frescos e inteligentes
La App va francamente bien y el precio me parece muy justo para pagar a gente que nos da horas y horas de contenido. Espero poder seguir usándola asiduamente.
Phone screen with podimo app open surrounded by emojis

Valorado con 4,7 en la App Store

Disfruta 30 días gratis

4,99 € / mes después de la prueba.Cancela cuando quieras.

Podcasts exclusivos

Sin anuncios

Podcast gratuitos

Audiolibros

20 horas / mes

Prueba gratis

Sólo en Podimo

Audiolibros populares